ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ’ਚ ਹੁਕਮਨਾਮੇ ਦੀ ਲਾਈਵ ਵੀਡੀਓਗ੍ਰਾਫੀ ‘ਤੇ ਪਾਬੰਦੀ ਨਾਲ ਸਿੱਖ ਭਾਈਚਾਰੇ ‘ਚ ਭਾਰੀ ਰੋਸ

0
23588

ਅੰਮ੍ਰਿਤਸਰ | ਪਾਕਿਸਤਾਨ ’ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ’ਚ ਹੁਕਮਨਾਮੇ ਦੀ ਲਾਈਵ ਵੀਡੀਓਗ੍ਰਾਫੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਈਟੀਪੀਬੀ ਦੇ ਅਧਿਕਾਰੀਆਂ ਨੇ ਲਾਈ ਹੈ। ਈਟੀਪੀਬੀ ਨੇ ਵੀਡੀਓਗ੍ਰਾਫੀ ਬੰਦ ਕਰਨ ਦਾ ਮੂਲ ਕਾਰਨ ਤਕਨੀਕੀ ਵਜ੍ਹਾ ਦੱਸੀ ਹੈ ਪਰ ਪੂਰੀ ਤਰ੍ਹਾਂ ਨਾਲ ਇਹ ਸਪੱਸ਼ਟ ਨਹੀਂ ਕੀਤਾ ਕਿ ਅਸਲ ਵਿਚ ਕਾਰਨ ਕੀ ਹੈ।
ਸਿੱਖ ਆਗੂ ਅੰਮ੍ਰਿਤਸਰ ਦੇ ਸੁਰਜੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਹੀ ਸਿੱਖਾਂ ਨੂੰ ਦਬਾਉਣ ਦਾ ਯਤਨ ਕੀਤਾ ਹੈ। ਇਹ ਘਟਨਾ ਸਹਿਣਯੋਗ ਨਹੀਂ ਹੈ, ਭਾਰਤ ਸਰਕਾਰ ਇਸ ’ਚ ਦਖਲ ਦੇਵੇ।ਇਸ ਨਾਲ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਕਪਿਲ ਸਿੰਘ ਦੋਵਾਂ ਗੁਰੂ ਘਰਾਂ ’ਚ ਹੁਕਮਨਾਮੇ ਦੀ ਰੋਜ਼ਾਨਾ ਲਾਈਵ ਰਿਕਾਰਡਿੰਗ ਕਰਦੇ ਸਨ।
ਇਸ ਜ਼ਰੀਏ ਪਾਕਿਸਤਾਨ ਸਮੇਤ ਦੁਨੀਆ ਭਰ ਵਿਚ ਸੰਗਤ ਇਨ੍ਹਾਂ ਧਾਰਮਿਕ ਅਸਥਾਨਾਂ ਨਾਲ ਜੁੜਦੀ ਸੀ। ਇਸ ਦੇ ਨਾਲ ਹੀ ਹੁਕਮਨਾਮੇ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਜ਼ਰੀਏ ਦੇਸ਼-ਦੁਨੀਆ ’ਚ ਪ੍ਰਸਾਰਿਤ ਕੀਤਾ ਜਾਂਦਾ ਸੀ। ਸਿੱਖ ਭਾਈਚਾਰੇ ਵਿਚ ਰੋਸ ਹੈ ਕਿ ਈਟੀਪੀਬੀ ਦੇ ਅਧਿਕਾਰੀਆਂ ਨੇ ਜਾਣਬੁੱਝ ਕੇ ਵੀਡੀਓਗ੍ਰਾਫੀ ਬੰਦ ਕਰਵਾਈ ਹੈ।