ਜਲੰਧਰ | ਜਲੰਧਰ ਜਿਲੇ ਵਿੱਚ ਇੱਕ ਵਾਰ ਫਿਰ ਕੋਰੋਨਾ ਕਹਿਰ ਵਾਪਰ ਰਿਹਾ ਹੈ। ਕੋਰੋਨਾ ਨੇ ਹੁਣ ਸਕੂਲੀ ਵਿਦਿਆਰਥੀਆਂ ਨੂੰ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਜਲੰਧਰ ਚ ਅੱਜ 81 ਦੇ ਕਰੀਬ ਕੋਰੋਨਾ ਪਾਜੀਟਿਵ ਆਏ ਹਨ।
ਹਾਲਾਂਕਿ ਜਿਆਦਾਤਰ ਪੇਰੇਂਟਸ ਬੱਚਿਆਂ ਨੂੰ ਸਕੂਲ ਨਹੀਂ ਭੇਜ ਰਹੇ ਹਨ। ਸਿਹਤ ਵਿਭਾਗ ਦੀ ਮਿਲੀ ਜਾਣਕਾਰੀ ਮੁਤਾਬਿਕ ਅੱਜ ਮੈਰੀਟੋਰੀਅਸ ਸਕੂਲ, ਕਪੂਰਥਲਾ ਰੋਡ ਕਾਹਨਾਂਢੇਸਿਆ ਦੇ ਸਰਕਾਰੀ ਸਕੂਲ ਦੇ 17 ਤੋਂ ਜਿਆਦਾ ਸਟੂਡੈਂਟਸ ਦੀ ਰਿਪੋਰਟ ਪਾਜੀਟਿਵ ਆਈ ਹੈ।
81 ਮਰੀਜਾਂ ਚੋਂ ਕੁਝ ਮਰੀਜ਼ ਦੂਸਰੇ ਜਿਲ੍ਹਿਆਂ ਤੋਂ ਵੀ ਹਨ ਜਿਨ੍ਹਾਂ ਵਿਚੋਂ ਸ਼ਹਿਰ ਦੇ ਪੋਸ਼ ਏਰੀਆ, ਜੀ.ਟੀ.ਬੀ. ਨਗਰ, ਗ੍ਰੇਟਰ ਕੈਲਾਸ਼, ਸੂਰਯ ਇਨਕਲੇਵ ਅਤੇ ਹੋਰ ਕਈ ਇਲਾਕੇ ਹਨ।
(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )