ਫਿਰੋਜ਼ਪੁਰ ‘ਚ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ 39 ਮਰੀਜ਼ਾਂ ਨੂੰ ਘਰ ਭੇਜਿਆ, ਹੁਣ 4 ਐਕਟਿਵ ਕੇਸ

0
1272

ਫਿਰੋਜ਼ਪੁਰ (ਇੰਦਰਜੀਤ) . ਜ਼ਿਲ੍ਹੇ ‘ਚ ਬੀਤੇ ਦਿਨੀਂ ਹਜ਼ੂਰ ਸਾਹਿਬ ਤੋਂ ਵਾਪਿਸ ਆਈ ਸੰਗਤ ਵਿਚੋਂ ਕੋਰੋਨਾ ਪਾਜ਼ੀਟਿਵ ਆਉਣ ‘ਤੇ ਸ਼ਰਧਾਲੂਆਂ ਨੂੰ ਸਥਾਨਿਕ ਸਿਵਲ ਹਸਪਤਾਲ ਵਿਖੇ ਦਾਖਲ ਕੀਤਾ ਗਿਆ ਸੀ ਪਰ ਅੱਜ 42 ਵਿੱਚੋ 39 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਉਣ ਆਈ ਹੈ ‘ਤੇ ਉਹਨਾਂ ਨੂੰ ਹਸਪਤਾਲ ਤੋਂ ਘਰ ਰਵਾਨਾ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਠੀਕ ਹੋਏ ਸ਼ਰਧਾਲੂਆਂ ਨੂੰ ਘਰ ਲਈ ਰਵਾਨਾ ਕੀਤਾ ਗਿਆ। ਹੁਣ ਜ਼ਿਲ੍ਹੇ ਵਿਚ ਸਿਰਫ਼ 4 ਕੇਸ ਐਕਟਿਵ ਹਨ।

ਸੀਨੀਅਰ ਮੈਡੀਕਲ ਅਧਿਕਾਰੀ ਅਸ਼ੋਕ ਜਿੰਦਲ ਨੇ ਦੱਸਿਆ ਕਿ 39 ਸ਼ਰਧਾਲੂਆਂ ਦੇ ਕੁਝ ਦਿਨ ਪਹਿਲਾ ਸੈਂਪਲ ਭੇਜੇ ਗਏ ਸਨ। ਜਿਹਨਾਂ ਦੀ ਰਿਪੋਰਟ ਨੈਗੇਟਿਵ ਆਉਣ ‘ਤੇ ਸਿਹਤ ਵਿਭਾਗ ਵੱਲੋਂ ਓਹਨਾ ਨੂੰ ਘਰ ਰਵਾਨਾ ਕੀਤਾ ਗਿਆ ਹੈ।