Oscars 2023 : ‘RRR’ ਦੇ ਗੀਤ ‘ਨਾਟੂ-ਨਾਟੂ’ ਨੇ ਆਸਕਰ ਜਿੱਤ ਕੇ ਰਚਿਆ ਇਤਿਹਾਸ, ਪੂਰਾ ਦੇਸ਼ ਮਨਾ ਰਿਹਾ ਜਸ਼ਨ

0
5507

Natu Natu Oscar Award 2023: ਐਸਐਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਦੇ ਗੀਤ ਨਾਟੂ – ਨਾਟੂ ਨੇ ਆਸਕਰ 2023 ‘ਚ ਇਤਿਹਾਸ ਰਚ ਦਿੱਤਾ ਹੈ ਅਤੇ ਐਵਾਰਡ ਆਪਣੇ ਨਾਮ ਕਰ ਲਿਆ ਹੈ। ਇਸ ਦੇ ਨਾਲ ਹੀ ਪੂਰਾ ਦੇਸ਼ ਵੀ ਜਸ਼ਨ ‘ਚ ਡੁੱਬਿਆ ਹੈ। ਇਸ ਗੀਤ ਨੂੰ ਆਸਕਰ ਐਵਾਰਡ 2023 ਦੀ ਸਰਵੋਤਮ ਗੀਤ ਸ਼੍ਰੇਣੀ ਵਿੱਚ ਸ਼ਾਰਟਲਿਸਟ ਕੀਤਾ ਗਿਆ ਸੀ ਅਤੇ ਇਸ ਲਿਸਟ ‘ਚ ਸ਼ਾਮਿਲ 15 ਗੀਤਾਂ ਨੂੰ ਹਰਾ ਕੇ ਨਾਟੂ – ਨਾਟੂ ਨੇ ਬਾਜੀ ਮਾਰ ਲਈ ਹੈ।

ਉਥੇ ਹੀ ਨਾਟੂ – ਨਾਟੂ  ਦੇ ਆਸਕਰ ਐਵਾਰਡ ਜਿੱਤਣ ‘ਤੇ ਫਿਲਮ ਦੀ ਪੂਰੀ ਟੀਮ ਖੁਸ਼ ਨਜ਼ਰ ਆ ਰਹੀ ਹੈ। ਜੂਨੀਅਰ ਐਨਟੀਆਰ, ਰਾਮਚਰਣ ਅਤੇ ਰਾਜਾਮੌਲੀ ਨੇ ਨਾਟੂ – ਨਾਟੂ ਲਈ ਐਵਾਰਡ ਦੀ ਅਨਾਊਸਮੈਂਟ ਹੁੰਦਿਆਂ ਹੀ ਇੱਕ ਦੂਜੇ ਨੂੰ ਗਲੇ ਲਗਾ ਲਿਆ। ਦੱਸ ਦਈਏ ਕਿ ਆਸਕਰ ਲਈ ਸ਼ਾਰਟਲਿਸਟ ਹੋਣ ਵਾਲਾ ਇਹ ਭਾਰਤ ਦਾ ਪਹਿਲਾ ਗੀਤ ਹੈ। ਪਿਛਲੇ ਸਾਲ ਅਮਰੀਕਾ ‘ਚ ਫਿਲਮ ਦੀ ਰਿਲੀਜ਼ ਤੋਂ ਬਾਅਦ ਆਰਆਰਆਰ ਦਾ ਗੀਤ ਨਾਟੂ – ਨਾਟੂ ਹਰਮਨ ਪਿਆਰਾ ਬਣ ਗਿਆ।

ਨਾਟੂ – ਨਾਟੂ ਗੀਤ ਐਮਐਮ ਕੀਰਾਵਣੀ ਨੇ ਕੰਪੋਜ ਕੀਤਾ ਹੈ ਅਤੇ ਚੰਦਰਬੋਸ ਨੇ ਇਸਨੂੰ ਲਿਖਿਆ ਹੈ ਅਤੇ ਇਸ ਗੀਤ ਨੂੰ ਜੂਨੀਅਰ ਐਨਟੀਆਰ ਅਤੇ ਰਾਮਚਨ ‘ਤੇ ਫਿਲਮਾਇਆ ਗਿਆ ਹੈ। ਇਹ ਗੀਤ ਹਿੰਦੀ ‘ਚ ਨੱਚੋ ਨੱਚੋ,  ਤਾਮਿਲ ‘ਚ ਨੱਟੂ ਕੂਥੁ ਅਤੇ ਕੰਨੜ ‘ਚ ਹੱਲੀ ਨਾਤੂ ਦੇ ਰੂਪ ‘ਚ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੇ 80ਵੇਂ ਗੋਲਡਨ ਗਲੋਬ ਐਵਾਰਡਸ ਵਿੱਚ ਬੈਸਟ ਓਰੀਜਨਲ ਗੀਤ ਕੈਟੇਗਿਰੀ ‘ਚ ਵੀ ਐਵਾਰਡ ਜਿੱਤਿਆ ਸੀ। ਇਸ ਤੋਂ ਪਹਿਲਾਂ ‘ਨਾਟੂ – ਨਾਟੂ’ਨੇ ਬੈਸਟ ਗੀਤ ਲਈ ਕ੍ਰਿਟਿਕਸ ਚੁਆਇਸ ਐਵਾਰਡ ਵੀ ਜਿੱਤਿਆ ਸੀ।