Oscar Award 2023 : ਇੱਕ ਵਾਰ ਫਿਰ ਆਸਕਰ ‘ਚ ਭਾਰਤ ਦਾ ਨਾਂ ਰੌਸ਼ਨ, ‘The Elephant Whisperers’ ਨੇ ਜਿੱਤਿਆ ਐਵਾਰਡ

0
555

Oscar Award 2023: The Eelephant Whisperers ਨੇ ਸ਼ਾਰਟ ਫਿਲਮ ਡਾਕੂਮੈਂਟਰੀ ਕੈਟੇਗਿਰੀ ‘ਚ ਆਸਕਰ ਐਵਾਰਡ ਹਾਸਲ ਕੀਤਾ ਹੈ।‘ਦ ਐਲੀਫੈਂਟ ਵਿਸਪਰਸ’ ਨੂੰ ਇਸ ਸਾਲ ‘ਬੈਸਟ ਡਾਕੂਮੈਂਟਰੀ ਸ਼ਾਰਟ’ਸ਼੍ਰੇਣੀ ਵਿੱਚ ਆਸਕਰ ਮਿਲਿਆ ਹੈ। ਨੈੱਟਫਲਿਕਸ ‘ਤੇ ਉਪਲਬਧ ਇਸ ਲਘੂ ਫਿਲਮ  ਨੇ ਇਸ ਸਾਲ ਭਾਰਤ ਲਈ ਪਹਿਲਾ ਆਸਕਰ ਜਿੱਤਿਆ ਹੈ।

ਇਸ ਫਿਲਮ ਨੇ ਪੂਰੇ ਵਿਸ਼ਵ ‘ਚ ਦੇਸ਼ ਦਾ ਮਾਣ ਵਧਾਇਆ ਹੈ। ਇਹ ਭਾਰਤ ਲਈ ਇੱਕ ਇਤਿਹਾਸਿਕ ਮੌਕਾ ਹੈ। ਫਿਲਮ ਦੇ ਆਸਕਰ ਐਵਾਰਡ ਦੀ ਜਿੱਤ ‘ਤੇ ਨਿਰਮਾਤਾ ਗੁਨੀਤ ਮੋਂਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਐਵਾਰਡ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। 

ਗੁਨੀਤ ਮੋਂਗਾ ਨੇ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ – ਰਾਤ ਇਤਿਹਾਸਿਕ ਹੈ ਕਿਉਂਕਿ ਇਹ ਕਿਸੇ ਭਾਰਤੀ ਪ੍ਰੋਡਕਸ਼ਨ ਲਈ ਹੁਣ ਤੱਕ ਦਾ ਪਹਿਲਾ ਆਸਕਰ ਹੈ।  ਥੈਂਕ ਯੂ ਮਾਮ ਡੈਡ ਗੁਰੂਜੀ ਸ਼ੁਕਰਾਨਾ ਮੇਰੇ ਕੋ – ਪ੍ਰੋਡਿਊਸਰ ਅਚਿਨ ਜੈਨ , ਟੀਮ ਸਿੱਖਿਆ, ਨੈਟਫਲਿਕਸ, ਆਲੋਕ, ਸਰਾਫੀਨਾ, ਡਬਲਿਊਐਮਈ ਬੈਸ਼ ਸੰਜਨਾ। ਮੇਰੇ ਪਿਆਰੇ ਪਤੀ ਸਨੀ। ਤਿੰਨ ਮਹੀਨੇ ਦੀ ਵਰ੍ਹੇਗੰਢ ਮੁਬਾਰਕ ਹੋ ਬੇਬੀ !