ਜਲੰਧਰ ਦੇ ਸਾਰੇ ਪ੍ਰਾਈਵੇਟ ਦਫਤਰ ਬੰਦ ਕਰਨ ਦੇ ਡਿਪਟੀ ਕਮਿਸ਼ਨਰ ਨੇ ਦਿੱਤੇ ਆਰਡਰ, work from home ਕਰਨ ਨੂੰ ਕਿਹਾ

0
1494

ਜਲੰਧਰ | ਸੂਬਾ ਸਰਕਾਰ ਕੋਰੋਨਾ ਨੂੰ ਲੈ ਕੇ ਲਗਾਤਾਰ ਪਾਬੰਦੀਆਂ ਵਧਾ ਰਹੀ ਹੈ। ਹੁਣ ਪੂਰੀ ਤਰ੍ਹਾਂ ਲੌਕਡਾਊਨ ਤਾਂ ਨਹੀਂ ਲੱਗ ਰਿਹਾ ਪਰ ਹਾਲਾਤ ਉਸ ਤੋਂ ਘੱਟ ਵੀ ਨਹੀਂ ਹਨ।

ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਜਿਹੜੇ ਨਵੇਂ ਆਰਡਰ ਜਾਰੀ ਕੀਤੇ ਹਨ ਉਸ ਮੁਤਾਬਿਕ ਹਫਤੇ ਸੱਤ ਦੇ ਸੱਤ ਦਿਨ ਲਈ ਸਾਰੇ ਪ੍ਰਾਈਵੇਟ ਦਫਤਰ ਬੰਦ ਕਰਨ ਨੂੰ ਕਹਿ ਦਿੱਤਾ ਹੈ। ਮਤਲਬ ਹੁਣ ਪੂਰੇ ਜਲੰਧਰ ਵਿੱਚ ਕੋਈ ਵੀ ਪ੍ਰਾਈਵੇਟ ਦਫਤਰ ਨਹੀਂ ਖੁੱਲ ਸਕੇਗਾ। ਸਰਵਿਸ ਸੈਕਟਰ ਵਾਲਿਆਂ ਨੂੰ ਵਰਕ ਫ੍ਰੋਮ ਹੋਮ ਕਰਨ ਲਈ ਕਿਹਾ ਗਿਆ ਹੈ।

ਇਹ ਹੁਕਮ ਅਗਲੇ ਆਰਡਰ ਆਉਣ ਤੱਕ ਲਾਗੂ ਰਹਿਣਗੇ। ਮਤਲਬ ਪ੍ਰਾਈਵੇਟ ਦਫ਼ਤਰ ਕਦੋਂ ਖੁੱਲਣਗੇ ਇਸ ਬਾਰੇ ਕੁੱਝ ਪਤਾ ਨਹੀਂ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।