ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਵੇਗਾ ‘Operation Lotus’, ਭਗਵੰਤ ਮਾਨ ਦੀ ਜਾਣ ਵਾਲੀ ਹੈ ਕੁਰਸੀ : ਪ੍ਰਤਾਪ ਬਾਜਵਾ

0
1765

ਚੰਡੀਗੜ। ਸ. ਬਾਜਵਾ ਨੇ ਆਪ੍ਰੇਸ਼ਨ ਲੋਟਸ ਬਾਰੇ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੇ ਅਪ੍ਰੇਸ਼ਨ ਲੋਟਸ ਨੂੰ ਲੈ ਕੇ ਭਾਜਪਾ ਉਪਰ ਦੋਸ਼ ਲਗਾ ਰਹੀ ਹੈ, ਉਸ ਵਿੱਚ ਹਾਲੇ ਸਮਾਂ ਬਾਕੀ ਹੈ ਅਤੇ ਇਹ ਆਪ੍ਰੇਸ਼ਨ ਲੋਟਸ  ਲੋਕ ਸਭਾ ਤੋਂ ਪਹਿਲਾਂ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਰਮਨੀ ਟੂਰ ਤੋਂ ਕੁੱਝ ਨਹੀਂ ਨਿਕਲਣ ਵਾਲਾ, ਸਗੋਂ ਉਨ੍ਹਾਂ ਦੀ ਕੁਰਸੀ ਜਾਣ ਵਾਲੀ ਹੈ।

ਸ. ਬਾਜਵਾ ਨੇ ਅੱਗੇ ਕਿਹਾ ਕਿ ਇਨ੍ਹਾਂ ਛੇ ਮਹੀਨਿਆਂ ਵਿਚਕਾਰ ਆਪ ਵਿਧਾਇਕ ਅਤੇ ਮੰਤਰੀ ਨੇ  ਆਪਣੀ ਤਾਨਸ਼ਾਹੀ ਕੀਤੀ ਹੈ, ਜਿਥੇ ਵਿਧਾਇਕ ਰਜਿੰਦਰਪਾਲ ਕੌਰ ਅਧਿਕਾਰੀਆਂ ਨੂੰ ਝਾੜ ਪਾਉਂਦੀ ਵਿਖਾਈ ਦਿੱਤੀ ਹੈ, ਉਥੇ ਇਨ੍ਹਾਂ ਦੇ 11 ਵਿਧਾਇਕਾਂ ਨੇ ਹੁਣ ਤੱਕ ਮਾਲਵੇ ਵਿੱਚ ਟਰੱਕ ਯੂਨੀਅਨਾਂ ‘ਤੇ ਕਬਜ਼ੇ ਕਰ ਲਏ ਹਨ।