ਜਲੰਧਰ ‘ਚ ਸ਼ਰੇਆਮ ਗੁੰਡਾਗਰਦੀ : ਤੇਜ਼ਧਾਰ ਹਥਿਆਰਾਂ ਨਾਲ ਆਏ ਬਦਮਾਸ਼ਾਂ ਨੇ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਦੀ ਕੀਤੀ ਭੰਨ-ਤੋੜ

0
468

ਜਲੰਧਰ | ਹਰਨਾਮਦਾਸਪੁਰਾ ‘ਚ ਦੇਰ ਰਾਤ ਸ਼ਰਾਰਤੀ ਅਨਸਰਾਂ ਨੇ ਗੁੰਡਾਗਰਦੀ ਨੂੰ ਅੰਜਾਮ ਦਿੱਤਾ। ਦੋਪਹੀਆ ਵਾਹਨਾਂ ‘ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਇਲਾਕੇ ‘ਚ ਹੰਗਾਮਾ ਮਚਾ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਆਏ ਨੌਜਵਾਨਾਂ ਨੇ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ। ਲੋਕਾਂ ਨੇ ਦੱਸਿਆ ਕਿ ਇਲਾਕੇ ‘ਚ 10 ਤੋਂ 12 ਨੌਜਵਾਨ ਗੁੰਡਾਗਰਦੀ ਕਰ ਰਹੇ ਸਨ ਅਤੇ ਉਹ ਗੋਪਾਲ ਨਗਰ ਦੇ ਰਹਿਣ ਵਾਲੇ ਸਨ।

ਇਲਾਕਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਇੱਕ ਨੌਜਵਾਨ ਕਿਸੇ ਕੰਪਨੀ ‘ਚ ਕੰਮ ਕਰਦਾ ਹੈ। ਗੋਪਾਲ ਨਗਰ ਦੇ ਰਹਿਣ ਵਾਲੇ ਇੱਕ ਆਟੋ ਚਾਲਕ ਨੂੰ ਸਾਈਡ ਦੇਣ ਨੂੰ ਲੈ ਕੇ ਉਸ ਨਾਲ ਝਗੜਾ ਹੋ ਗਿਆ। ਇਸ ਝਗੜੇ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਵੀ ਹੋ ਗਈ ਪਰ ਦੇਰ ਰਾਤ ਗੋਪਾਲ ਨਗਰ ਦਾ ਕਾਲੀ ਰਾਹੁਲ ਆਪਣੇ ਸਾਥੀਆਂ ਨਾਲ ਤਲਵਾਰਾਂ ਲੈ ਕੇ ਪਹੁੰਚ ਗਿਆ। ਇਸ ਤੋਂ ਬਾਅਦ ਉਸ ਨੇ ਹੰਗਾਮਾ ਕਰ ਦਿੱਤਾ।

ਇਲਾਕਾ ਵਾਸੀਆਂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਜਿਨ੍ਹਾਂ ਨੌਜਵਾਨਾਂ ਨੇ ਵਾਹਨਾਂ ਦੇ ਸ਼ੀਸ਼ੇ ਤੋੜੇ, ਉਹ ਸਾਰੇ ਨਸ਼ੇੜੀ ਹਨ। ਅਕਸਰ ਉਹ ਇਲਾਕੇ ਦੇ ਕਿਸੇ ਗੋਦਾਮ ਨੇੜੇ ਆ ਕੇ ਵੀ ਨਸ਼ਾ ਕਰ ਲੈਂਦੇ ਹਨ। ਜਦੋਂ ਇਲਾਕਾ ਵਾਸੀ ਕਈ ਵਾਰ ਉਨ੍ਹਾਂ ਨੂੰ ਰੋਕਣ ਲਈ ਜਾਂਦੇ ਹਨ ਤਾਂ ਉਹ ਬਹਿਸ ਕਰਦੇ ਹਨ ਪਰ ਦੇਰ ਰਾਤ ਉਨ੍ਹਾਂ ਨੇ ਹੱਦ ਪਾਰ ਕਰ ਕੇ ਵਾਹਨਾਂ ਦੀ ਭੰਨ-ਤੋੜ ਕੀਤੀ।