ਆਨਲਾਈਨ ਸ਼ਾਪਿੰਗ ਕਰਨ ਦਾ ਔਰਤ ਨੂੰ ਪਿਆ ਘਾਟਾ, ਮੰਗਵਾਈ ਸੀ ਬ੍ਰਾਂਡੇਡ ਜੀਨ, ਆ ਗਏ ਪਿਆਜ਼

0
329

ਆਨਲਾਈਨ ਸ਼ਾਪਿੰਗ ਰਾਹੀਂ ਔਰਤ ਨੇ ਆਪਣੇ ਲਈ ਮਹਿੰਗੇ ਬ੍ਰਾਂਡ ਦੀ ਜੀਨਸ ਦਾ ਆਰਡਰ ਦਿੱਤਾ ਸੀ ਪਰ ਜਦੋਂ ਉਸ ਨੂੰ ਆਰਡਰ ਮਿਲਿਆ ਤਾਂ ਉਸ ਨੂੰ ਅੰਦਰੋਂ ਜੀਨਸ ਦੀ ਬਜਾਏ ਪਿਆਜ਼ਾਂ ਦਾ ਭਰਿਆ ਬੈਗ ਮਿਲਿਆ। ਔਰਤ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਰਿਆਇਤੀ ਕੀਮਤ ‘ਤੇ ਬ੍ਰਾਂਡੇਡ ਜੀਨਸ ਦਾ ਉਸ ਦਾ ਸੁਪਨਾ ਇਸ ਤਰ੍ਹਾਂ ਚਕਨਾਚੂਰ ਹੋ ਜਾਵੇਗਾ।

ਮਿਰਰ ਦੀ ਰਿਪੋਰਟ ਦੇ ਅਨੁਸਾਰ, ਔਰਤ ਨੇ ਹਾਲ ਹੀ ਵਿੱਚ ਡੇਪੌਪ ਨਾਮ ਦੀ ਇੱਕ ਸਾਈਟ ਤੋਂ ਛੋਟ ਵਾਲੀ ਕੀਮਤ ‘ਤੇ ਆਪਣੇ ਲਈ ਲੇਵਿਸ ਜੀਨਸ ਦਾ ਆਰਡਰ ਕੀਤਾ ਸੀ। ਉਹ ਆਪਣੇ ਆਰਡਰ ਦਾ ਇੰਤਜ਼ਾਰ ਕਰ ਰਹੀ ਸੀ ਪਰ ਜਦੋਂ ਘਰ ਪਹੁੰਚੀ ਤਾਂ ਜੀਨਸ ਦੀ ਬਜਾਏ ਪਿਆਜ਼ਾਂ ਨਾਲ ਭਰਿਆ ਬੈਗ ਮਿਲਿਆ। ਹੱਦ ਉਦੋਂ ਹੋ ਗਈ ਜਦੋਂ ਵਿਕਰੇਤਾ ਨੇ ਔਰਤ ਨੂੰ ਦੱਸਿਆ ਕਿ ਉਸ ਨੇ ਸਹੀ ਆਰਡਰ ਹੀ ਭੇਜਿਆ ਹੈ। ਔਰਤ ਨੇ ਵਿਕਰੇਤਾ ਨਾਲ ਆਪਣੀ ਗੱਲਬਾਤ ਦਾ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ। ਮਹਿਲਾ ਨੇ ਇੰਸਟਾਗ੍ਰਾਮ ‘ਤੇ ਆਪਣੇ ਨਾਲ ਹੋਈ ਇਸ ਘਟਨਾ ਦਾ ਜ਼ਿਕਰ ਕੀਤਾ ਸੀ ਅਤੇ ਸਕਰੀਨ ਸ਼ਾਟ ਵੀ ਦਿਖਾਇਆ ਸੀ। ਉਸ ਦੀ ਪੋਸਟ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ ਅਤੇ 23 ਹਜ਼ਾਰ ਤੋਂ ਵੱਧ ਲਾਈਕਸ ਮਿਲ ਗਏ।