ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਪ੍ਰੇਮ ਸੰਬੰਧਾਂ ਦੇ ਚੱਕਰ ਵਿੱਚ 2 ਜਿੰਦਗੀਆਂ ਖਤਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਵੀਂ ਵਿਆਹੀ ਇੱਕ ਲੜਕੀ ਨੇ ਆਪਣੇ ਪੇਕੇ ਘਰ ਆ ਕੇ ਆਪਣੇ ਪ੍ਰੇਮੀ ਨਾਲ ਖੁਦਕੁਸ਼ੀ ਕਰ ਲਈ। ਦੋਹਾਂ ਦੀ ਲਾਸ਼ ਵਾਟਰ ਵਰਕਸ ਦੇ ਪਾਣੀ ਵਿੱਚੋਂ ਮਿਲੀ ਹੈ। ਪੁਲਿਸ ਨੇ ਦੋਹਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਪਿੰਡ ਮੰਡੀ ਕਿਲਿਆਂ ਵਾਲੀ ਦੇ ਪੰਚਾਇਤ ਮੈਂਬਰ ਰਾਜ ਕੁਮਾਰ ਨੇ ਦੱਸਿਆ ਕਿ ਅਨੂੰ ਨਾਂ ਦੀ ਲੜਕੀ ਦਾ ਇੱਕ ਹਫਤੇ ਪਹਿਲਾਂ ਹਨੂੰਮਾਨਗੜ ਵਿੱਚ ਵਿਆਹ ਹੋਇਆ ਸੀ। ਉਹ ਜਦੋਂ ਆਪਣੇ ਪੇਕੇ ਆਈ ਤਾਂ ਕੱਲ ਰਾਤ ਲਾਪਤਾ ਹੋ ਗਈ। ਉਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਹ ਨਾ ਲੱਭੀ। ਪੁਲਿਸ ਵਿੱਚ ਵੀ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।
ਵੀਰਵਾਰ ਨੂੰ ਉਸ ਦੀ ਲਾਸ਼ ਪਿੰਡ ਦੇ ਵਾਟਰ ਵਰਕਸ ‘ਚ ਮਿਲੀ। ਉਸ ਦੇ ਨਾਲ ਹੀ ਪਿੰਡ ਦੇ ਰਹਿਣ ਵਾਲੇ 22 ਸਾਲ ਦੇ ਸੰਜੇ ਕੁਮਾਰ ਦੀ ਵੀ ਲਾਸ਼ ਮਿਲੀ। ਦੋਹਾਂ ਨੇ ਖੁਦਕੁਸ਼ੀ ਕਰ ਲਈ ਸੀ।
ਥਾਣਾ ਲੰਬੀ ਦੇ ਏਐਸਆਈ ਰਾਜਬੀਰ ਨੇ ਦੱਸਿਆ ਕਿ ਲੜਕਾ-ਲੜਕੀ ਦੇ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਸੀ। ਇਹ ਪ੍ਰੇਮ ਸੰਬੰਧਾਂ ਦਾ ਮਾਮਲਾ ਹੈ। ਅਸੀਂ 174 ਦੀ ਕਾਰਵਾਈ ਕਰਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)