ਕਰਫਿਊ ਦੌਰਾਨ ਜਲੰਧਰ ‘ਚ ਐਕਟਿਵਾ ‘ਤੇ ਸ਼ਰਾਬ ਲਿਜ਼ਾ ਰਹੇ ਵਿਅਕਤੀ ਦੀ ਹਾਦਸੇ ਵਿੱਚ ਮੌਤ

    0
    4579

    ਜਲੰਧਰ. ਪੰਜਾਬ ਦੇ ਜਲੰਧਰ ਵਿੱਚ 1 ਐਕਟਿਵਾ ਸਵਾਰ ਦੀ ਮੌਤ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਿਕ ਇਹ ਵਿਅਕਤੀ ਐਕਟਿਵਾ ‘ਤੇ ਸ਼ਰਾਬ ਲੈ ਕੇ ਆ ਰਿਹਾ ਸੀ ਕਿ 66 ਫੁੱਟੀ ਰੋਡ’ ਤੇ ਕਰਫਿਊ ਦੌਰਾਨ ਅਣਪਛਾਤੇ ਹਾਦਸੇ ਵਿੱਚ ਇਸਦੀ ਮੌਤ ਹੋ ਗਈ।

    ਹਾਦਸੇ ਤੋਂ ਬਾਅਦ ਸ਼ਰਾਬ ਦੀਆਂ ਸਾਰੀਆਂ ਬੋਤਲਾਂ ਸੜਕ ਤੇ ਟੁੱਟ ਗਈਆਂ। ਫਿਲਹਾਲ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।
    ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਐਕਟਿਵਾ ‘ਤੇ ਸ਼ਰਾਬ ਲਿਆ ਰਿਹਾ ਸੀ। ਇਸ ਦੌਰਾਨ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੂਰੇ ਰਾਜ ਵਿਚ ਸ਼ਰਾਬ ਦੇ ਠੇਕੇ ਖੁੱਲੇ ਨਹੀਂ ਹਨ। ਅਜਿਹੀ ਸਥਿਤੀ ਵਿਚ ਇਹ ਵਿਅਕਤੀ ਕਿੱਥੋਂ ਅਤੇ ਕਿਵੇਂ ਸ਼ਰਾਬ ਲਿਆ ਰਿਹਾ ਸੀ.