ਲੱਦਾਖ ਤੋਂ ਲੇਹ ਵੱਲ ਜਾਂਦਿਆਂ ਫੌਜ ਦੀ ਗੱਡੀ ਡੂੰਘੀ ਖੱਡ ‘ਚ ਡਿਗੀ, 9 ਜਵਾਨ ਹੋਏ ਸ਼ਹੀਦ, ਇੱਕ ਫੌਜੀ ਫਰੀਦਕੋਟ ਦਾ ਰਹਿਣ ਵਾਲਾ

0
1218

ਲੱਦਾਖ| ਲੱਦਾਖ ਤੋਂ ਲੇਹ ਜਾਂਦਿਆਂ ਫੌਜ ਦੇ ਜਵਾਨਾਂ ਨਾਲ ਭਰੀ ਇਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। 4 ਗੱਡੀਆਂ ਦਾ ਕਾਫਲਾ ਲੱਦਾਖ ਤੋਂ ਲੇਹ ਵੱਲ ਜਾ ਰਿਹਾ ਸੀ ਕਿ ਇਕ ਗੱਡੀ ਡੂੰਘੀ ਖੱਡ ਵਿਚ ਡਿਗ ਪਈ।

ਇਸ ਗੱਡੀ ਵਿਚ ਕੁਲ 10 ਜਵਾਨ ਸਨ, ਜਿਨ੍ਹਾਂ ਵਿਚੋਂ 9 ਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਇੱਕ ਨੌਜਵਾਨ ਪੰਜਾਬ ਦਾ ਵੀ ਰਹਿਣ ਵਾਲਾ ਹੈ। ਇਹ ਨੌਜਵਾਨ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।ੇ