ਸ਼ੂਟਿੰਗ ਦੇ ਬਹਾਨੇ ਕੁੜੀ ਨੂੰ ਜਲੰਧਰ ਬੁਲਾ ਕੀਤਾ ਗਲਤ ਕੰਮ, ਅਸ਼ਲੀਲ ਵੀਡੀਓ ਬਣਾ ਦਿੱਤੀਆਂ ਜਾਨੋਂ ਮਾਰਨ ਧਮਕੀਆਂ

0
761

ਫਗਵਾੜਾ | ਫਗਵਾੜਾ ‘ਚ ਸ਼ੂਟਿੰਗ ਦੇ ਬਹਾਨੇ ਇੱਕ ਕੁੜੀ ਨਾਲ ਗਲਤ ਕੰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਕਿ ਕੁੜੀ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਪੁਲਿਸ ਨੇ ਇਸ ਮਾਮਲੇ ‘ਚ 4 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਸਤਨਾਮਪੁਰਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਰਾਣੀ (ਕਾਲਪਨਿਕ ਨਾਂ) ਨੇ ਦੋਸ਼ ਲਾਇਆ ਹੈ ਕਿ ਲਵ, ਰਾਹੁਲ, ਪ੍ਰਿਤਪਾਲ ਸਿੰਘ ਤੇ ਗੁਰਦਿਆਲ ਸਿੰਘ ਬੱਬੂ ਨੇ ਉਸ ਨੂੰ ਗਾਣਾ ਸ਼ੂਟ ਕਰਨ ਲਈ ਜਲੰਧਰ ਬੁਲਾਇਆ ਸੀ ਤੇ ਉਥੇ ਹੀ ਉਸ ਨੂੰ ਸਾਫਟ ਡਿੰਕ ‘ਚ ਨਸ਼ੀਲਾ ਪਦਾਰਥ ਪਿਲਾਉਣ ਤੋਂ ਬਾਅਦ ਇਤਰਾਜਯੋਗ ਹਾਲਤ ‘ਚ ਉਸ ਦੀਆਂ ਅਸ਼ਲੀਲ ਵੀਡੀਓ ਤੇ ਫੋਟੋਆਂ ਖਿੱਚੀਆਂ ਗਈਆਂ।

ਜਦੋਂ ਕੁੜੀ ਨੂੰ ਹੋਸ਼ ਆਇਆ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਦੋਸ਼ੀ ਲਵ ਨੇ ਕੁੜੀ ਨਾਲ ਗਲਤ ਕੰਮ ਕੀਤਾ ਹੈ। ਪੁਲਿਸ ਨੇ ਲਵ, ਰਾਹੁਲ, ਪ੍ਰਿਤਪਾਲ ਤੇ ਗੁਰਦਿਆਲ ਸਿੰਘ ਬੱਬੂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।