ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ‘ਚ ਵੇਖਣ ਨੂੰ ਮਿਲਿਆ ਅਲੌਕਿਕ ਨਜ਼ਾਰਾ, ਦੇਖੋ ਅਲੌਕਿਕ ਨਜ਼ਾਰਿਆਂ ਦੇ ਦ੍ਰਿਸ਼

0
522

ਅੰਮ੍ਰਿਤਸਰ| ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿਥੇ ਸੁੰਦਰ ਫੁਲਾ ਨਾਲ ਸਜਾਵਟ ਕੀਤੀ ਗਈ ਹੈ, ਉਥੇ ਹੀ ਰਾਤ ਵੇਲੇ ਖੂਬਸੂਰਤ ਲਾਇਟਿੰਗ ਅਤੇ ਰੋਸ਼ਨੀ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਵਖਰਾ ਹੀ ਦ੍ਰਿਸ਼ ਵੇਖਣ ਨੂੰ ਮਿਲਿਆ, ਜਿਸ ਕਾਰਨ ਦੂਸਰੇ ਸੂਬਿਆਂ ਵਿਚੋਂ ਆਈਆਂ ਸੰਗਤਾਂ ਵਿਚ ਦਰਸ਼ਨ ਦੀਦਾਰ ਕਰ ਅਤੇ ਇਸ ਅਲੌਕਿਕ ਨਜ਼ਾਰੇ ਨੂੰ ਵੇਖ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।

ਇਸ ਸੰਬਧੀ ਦੂਸਰੇ ਸ਼ਹਿਰਾਂ ਅਤੇ ਸੂਬਿਆਂ ਤੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਸੰਗਤਾਂ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਕਾਰਨ ਇਥੋਂ ਦੀ ਵੱਖ ਵੱਖ ਫੁਲਾ ਨਾਲ ਕੀਤੀ ਸਜਾਵਟ ਅਤੇ ਲਾਇਟਿੰਗ ਅਤੇ ਰੌਸ਼ਨੀ ਨੇ ਮਨ ਮੋਹ ਲਿਆ ਹੈ ਅਤੇ ਇਥੇ ਨਤਮਸਤਕ ਹੋ ਕੇ ਮਨ ਨੂੰ ਅਲੌਕਿਕ ਸ਼ਾਂਤੀ ਮਿਲੀ ਹੈ । ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਥੇ ਸੰਸਾਰ ਭਰ ਦੀਆਂ ਸੰਗਤਾਂ ਦੇ ਆਸਥਾ ਦਾ ਪ੍ਰਤੀਕ ਹੈ, ਉਥੇ ਹੀ ਗੁਰਪੁਰਬ ਮੌਕੇ ਕੀਤੀ ਸਜਾਵਟ ਦੇਸ਼-ਵਿਦੇਸ਼ ਤੋਂ ਆਈ ਸੰਗਤ ਦਾ ਮਨ ਮੋਹ ਲੈਂਦੀ ਹੈ ਅਤੇ ਇਥੇ ਦਰਸ਼ਨ ਕਰ ਕੇ ਮਨ ਨੂੰ ਬਹੁਤ ਚੰਗਾ ਲੱਗ ਰਿਹਾ ਹੈ।