ਕੈਨੇਡਾ ਤੋਂ ਪਿਤਾ ਦੇ ਆਉਣ ‘ਤੇ ਮੁੰਡੇ ਨੇ ਮੰਗੇ ਪੈਸੇ, ਨਾ ਦੇਣ ‘ਤੇ ਇੰਝ ਬਣਾਇਆ ਸਾਥੀਆਂ ਸਮੇਤ ਲੁੱਟ ਦਾ ਸ਼ਿਕਾਰ

0
1741

ਜਲੰਧਰ | ਥਾਣਾ ਮਕਸੂਦਾਂ ਦੀ ਪੁਲਿਸ ਨੇ ਆਪਣੇ ਸੌਤੇਲੇ ਪਿਤਾ ਨੂੰ ਸਾਥੀਆਂ ਸਮੇਤ ਲੁੱਟਣ ਵਾਲੇ ਆਰੋਪੀ ਬੇਟੇ ਸਮੇਤ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀਆਂ ਦੀ ਗੱਡੀ ਪੁਲਿਸ ਨੇ ਜ਼ਬਤ ਕਰ ਲਈ ਹੈ। ਆਰੋਪੀਆਂ ਦੀ ਪਛਾਣ ਕਪੂਰਥਲਾ ਦੇ ਕਾਜ਼ੀ ਬਾਗ ਨਿਵਾਸੀ ਰੰਦੀਪ ਸਿੰਘ ਉਰਫ ਦਿਪੂ ਤੇ ਫਿਰੋਜ਼ਪੁਰ ਨਿਵਾਸੀ ਅਮਨਦੀਪ ਸਿੰਘ ਤੇ ਬੇਅੰਤ ਸਿੰਘ ਵਜੋਂ ਹੋਈ ਹੈ। ਚੌਥੇ ਫਰਾਰ ਸਾਥੀ ਦੀ ਪਛਾਣ ਜਗਤਾਰ ਸਿੰਘ ਵਜੋਂ ਹੋਈ ਹੈ। ਆਰੋਪੀਆਂ ਨੇ 9 ਫਰਵਰੀ ਨੂੰ ਕਪੂਰਥਲਾ ਰੋਡ ਸਥਿਤ ਪਿੰਡ ਮੰਡ ਦੇ ਸੁੰਨਸਾਨ ਇਲਾਕੇ ਵਿਚ ਸੌਤੇਲੇ ਪਿਤਾ ਨੂੰ ਉਸ ਵੇਲੇ ਲੁੱਟਿਆ ਜਦੋਂ ਉਹ ਕੈਨੇਡਾ ਜਾ ਰਿਹਾ ਸੀ।

DSP ਕਰਤਾਰਪੁਰ ਸੁਰਿੰਦਰ ਧੋਗੜੀ ਨੇ ਦੱਸਿਆ ਕਿ ਸੁਲਤਾਨਪੁਰ ਦੇ ਰਹਿਣ ਵਾਲੇ ਗੁਰਸ਼ਰਨ ਸਿੰਘ ਨੇ 14 ਸਾਲ ਪਹਿਲਾਂ ਫਿਰੋਜ਼ਪੁਰ ਦੀ ਰਹਿਣ ਵਾਲੀ ਸੰਦੀਪ ਕੌਰ ਨਾਲ ਵਿਆਹ ਕਰਵਾਇਆ ਸੀ। ਇਹ ਉਸਦਾ ਦੂਜਾ ਵਿਆਹ ਸੀ, ਸੰਦੀਪ ਦਾ ਵੀ ਇਹ ਦੂਜਾ ਵਿਆਹ ਸੀ। ਪਹਿਲੇ ਵਿਆਹ ਤੋਂ ਇਕ ਲੜਕਾ ਰੰਦੀਪ ਸਿੰਘ ਉਰਫ ਦੀਪ ਸੀ। ਦੀਪ ਵੀ ਕਾਜ਼ੀ ਬਾਗ ਵਿਚ ਰਹਿੰਦਾ ਸੀ। ਗੁਰਸ਼ਰਨ ਸਿੰਘ ਕੈਨੇਡਾ ਤੋਂ ਭਾਰਤ ਆਇਆ ਤਾਂ ਰੰਦੀਪ ਉਸ ਤੋਂ ਪੈਸੇ ਮੰਗਣ ਲੱਗਾ ਜਦੋਂ ਪੈਸੇ ਨਾ ਮਿਲੇ ਤਾਂ ਉਸ ਨੇ ਲੁੱਟ ਦੀ ਯੋਜਨਾ ਬਣਾਈ, ਜਿਸ ਵਿਚ ਉਸਨੇ ਆਪਣੇ ਨਾਲ ਜਗਤਾਰ ਸਿੰਘ, ਬੇਅੰਤ ਸਿੰਘ ਤੇ ਅਮਨਦੀਪ ਸਿੰਘ ਨੂੰ ਵੀ ਮਿਲਾ ਲਿਆ।