ਇਕ ਪਾਸੇ ਡੇਂਗੂ ਦੀ ਦਹਿਸ਼ਤ, ਦੂਜੇ ਪਾਸੇ ਡਾਕਟਰਾਂ ਤੇ ਨਰਸਾਂ ਦੇ ਠੁਮਕੇ, ਸਾਹਮਣੇ ਆਈ ਸਰਕਾਰੀ ਹਸਪਤਾਲ ਦੀ ਹੈਰਾਨ ਕਰਦੀ ਵੀਡੀਓ

0
1437

ਬਠਿੰਡਾ| ਪੰਜਾਬ ਵਿਚ ਹੜ੍ਹਾਂ ਤੋਂ ਬਾਅਦ ਡੇਂਗੂ ਨੇ ਦਹਿਸ਼ਤ ਮਚਾਈ ਹੈ। ਲੰਘੇ ਦਿਨ ਹੀ ਪੰਜਾਬ ਵਿਚ ਡੇਂਗੂ ਦੇ 291 ਮਾਮਲੇ ਸਾਹਮਣੇ ਆਉਣ ਦੀ ਖਬਰ ਨਸ਼ਰ ਹੋਈ ਸੀ। ਪਰ ਇਸ ਸਭ ਤੋਂ ਬੇਖਬਰ ਬਠਿੰਡਾ ਦੇ ਸੰਗਤ ਦੇ ਸਰਕਾਰੀ ਹਸਪਤਾਲ ਤੋਂ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਇਸ ਵੀਡੀਓ ਨੇ ਹੰਗਾਮਾ ਮਚਾ ਦਿੱਤਾ ਹੈ।

ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਇਕ ਪਾਸੇ ਤਾਂ ਡੇਂਗੂ ਨਾਲ ਮਰੀਜ਼ ਜੂਝ ਰਹੇ ਹਨ ਤੇ ਦੂਜੇ ਪਾਸੇ ਇਸੇ ਹਸਪਤਾਲ ਵਿਚ ਡੀਜੇ ਲਗਾ ਕੇ ਸਰਕਾਰੀ ਡਾਕਟਰਾਂ ਤੇ ਨਰਸਾਂ ਠੁਮਕੇ ਲਗਾ ਰਹੀਆਂ ਹਨ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਉਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ