ਜਲੰਧਰ ‘ਚ 30 ਅਪ੍ਰੈਲ ਨੂੰ ਕਰਫ਼ਿਊ ‘ਚ ਕੋਈ ਢਿੱਲ ਨਹੀਂ, ਨਾਨ ਕੰਟੇਨਮੈਂਟ ਜੋਨਾਂ ਸਬੰਧੀ ਫ਼ੈਸਲੇ ਤੋਂ ਬਾਅਦ ਹੋਵੇਗਾ ਛੋਟ ਦਾ ਐਲਾਨ

    0
    1823

    30 ਅਪ੍ਰੈਲ ਸ਼ਾਮ ਤੱਕ ਜ਼ਿਲ੍ਹੇ ਦੇ ਨਾਨ ਕੰਟੇਨਮੈਂਟ ਜੋਨਾਂ ਸਬੰਧੀ ਲਿਆ ਜਾਵੇਗਾ ਫ਼ੈਸਲਾ

    ਜਲੰਧਰ. ਰੋਡ ਜ਼ੋਨ ਵਿੱਚ ਹੋਣ ਕਾਰਨ 30 ਅਪ੍ਰੈਲ ਨੂੰ ਜਲੰਧਰ ਵਿੱਚ ਕਰਫ਼ਿਊ ‘ਚ ਕੋਈ ਢਿੱਲ ਨਹੀਂ ਹੈ ਅਤੇ ਅੰਤਿਮ ਫ਼ੈਸਲਾ 30 ਅਪ੍ਰੈਲ ਸ਼ਾਮ ਨੂੰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਾਨ ਰੈਡ ਜ਼ੋਨ/ਕੰਟੇਨਮੈਂਟ ਜੋਨਾਂ ਵਿੱਚ ਕਰਫ਼ਿਊ ਵਿੱਚ ਰਾਹਤ ਦਾ ਐਲਾਨ ਕੀਤਾ ਗਿਆ ਹੈ।

    30 ਕੰਟੇਨਮੈਂਟ ਜ਼ੋਨ ਰਹਿਣਗੇ ਬੰਦ

    ਧਿਆਨਯੋਗ ਹੈ ਕਿ ਜਲੰਧਰ ਵਿਖੇ 30 ਕੰਟੇਨਮੈਂਟ ਜ਼ੋਨ ਹਨ, ਜਿਥੋਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਖੇਤਰਾਂ ਵਿੱਚ ਕਰਫ਼ਿਊ ਵਿੱਚ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਨ ਕੰਟੇਨਮੈਂਟ ਜ਼ੋਨਾਂ ਵਿੱਚ ਕਰਫ਼ਿਊ ਵਿੱਚ ਰਾਹਤ ਦੇਣ ਦਾ ਫ਼ੈਸਲਾ 30 ਅਪ੍ਰੈਲ ਨੂੰ ਸਿਹਤ ਵਿਭਾਗ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਪੁਖ਼ਤਾ ਰਣਨੀਤੀ ਬਣਾਉਣ ਉਪਰੰਤ ਲਿਆ ਜਾਵੇਗਾ।

    ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੁਰੱਖਿਆ ਸਬੰਧੀ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ ਤਾਂ ਕਿ ਮੁੱਖ ਮੰਤਰੀ ਵਲੋਂ ਕੀਤੇ ਗਏ ਐਲਾਨ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜੇ ਤੱਕ ਕਰਫ਼ਿਊ ਵਿੱਚ ਕਿਸੇ ਰਾਹਤ ਦਾ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਕੋਈ ਨਵੇਂ ਹੁਕਮ ਹੋਏ ਤਾਂ 30 ਅਪ੍ਰੈਲ ਸ਼ਾਮ ਨੂੰ ਜਾਰੀ ਹੋਣਗੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮੁੱਖ ਮੰਤਰੀ ਵਲੋਂ ਕਰਫ਼ਿਊ ਨੂੰ ਵਧਾਉਣ ਸਬੰਧੀ ਹਦਾਇਤਾਂ ਪ੍ਰਾਪਤ ਹੁੰਦੀਆਂ ਹਨ ਤਾਂ ਉਸ ਨੂੰ ਸ਼ਹਿਰ ਵਿੱਚ 17 ਮਈ ਤੱਕ ਵਧਾ ਦਿੱਤਾ ਜਾਵੇਗਾ।

    ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਕਰਫ਼ਿਊ ਦੌਰਾਨ ਅਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਰਫ਼ਿਊ ਨਿਯਮਾਂ ਨੂੰ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਨਾਲ ਸ਼ਖਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਉਣ ਅਤੇ ਉਨਾਂ ਦੀ ਭਲਾਈ ਲਈ ਲਗਾਇਆ ਗਿਆ ਹੈ।