91 ਦੇਸ਼ਾਂ ‘ਚ ਫੈਲਿਆ ਓਮੀਕਰੋਨ, ਹੁਣ ਤੱਕ ਭਾਰਤ ਦੇ 11 ਰਾਜਾਂ ਵਿੱਚ 101 ਮਾਮਲੇ, ਮਹਾਰਾਸ਼ਟਰ ‘ਚ ਸਭ ਤੋਂ ਵੱਧ 32 ਕੇਸ

0
1901

ਮੁੰਬਈ/ਨਵੀਂ ਦਿੱਲੀ | ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਦੁਨੀਆ ਭਰ ਦੇ 91 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਭਾਰਤ ਦੇ 11 ਰਾਜਾਂ ਵਿੱਚ ਹੁਣ ਤੱਕ ਨਵੇਂ ਵੇਰੀਐਂਟ ਦੇ 101 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਗਰਵਾਲ ਨੇ ਕਿਹਾ ਕਿ WHO ਅਨੁਸਾਰ, ਓਮੀਕਰੋਨ ਵੇਰੀਐਂਟ ਦੱਖਣੀ ਅਫਰੀਕਾ ਵਿੱਚ ਡੈਲਟਾ ਸਟ੍ਰੇਨ ਨਾਲੋਂ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਦੂਜੇ ਸ਼ਬਦਾਂ ਵਿੱਚ ਓਮੀਕਰੋਨ ਡੈਲਟਾ ਵੇਰੀਐਂਟ ਨਾਲੋਂ ਜ਼ਿਆਦਾ ਖਤਰਨਾਕ ਸਾਬਤ ਹੋ ਰਿਹਾ ਹੈ।

ਦੱਸ ਦੇਈਏ ਕਿ ਓਮੀਕਰੋਨ ਵੇਰੀਐਂਟ ਦੇ ਪਹਿਲੇ ਮਾਮਲੇ ਦੀ ਪਛਾਣ 24 ਨਵੰਬਰ ਨੂੰ ਦੱਖਣੀ ਅਫਰੀਕਾ ਵਿੱਚ ਹੋਈ ਸੀ।

ਕੇਰਲ ‘ਚ ਹੀ ਰੋਜ਼ਾਨਾ 40.31% ਕੇਸ ਮਿਲ ਰਹੇ ਹਨ

ਲਵ ਅਗਰਵਾਲ ਨੇ ਕਿਹਾ ਕਿ ਪਿਛਲੇ 20 ਦਿਨਾਂ ਵਿੱਚ ਦੇਸ਼ ਭਰ ਵਿੱਚ ਰੋਜ਼ਾਨਾ 10 ਹਜ਼ਾਰ ਤੋਂ ਘੱਟ ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹਾਲਾਂਕਿ, ਸਭ ਤੋਂ ਵੱਡੀ ਚਿੰਤਾ ਕੇਰਲ ਨੂੰ ਲੈ ਕੇ ਹੈ।

ਕੇਰਲ ਅਜਿਹਾ ਰਾਜ ਹੈ ਜਿੱਥੇ ਦੇਸ਼ ਭਰ ਵਿੱਚ ਕੁੱਲ ਨਵੇਂ ਕੇਸਾਂ ਵਿੱਚੋਂ 40.31% ਸਾਹਮਣੇ ਆ ਰਹੇ ਹਨ। ਕੇਰਲ ‘ਚ ਹੀ ਕੋਰੋਨਾ ਦੇ ਪਹਿਲੇ ਮਾਮਲੇ ਦੀ ਪਛਾਣ ਹੋਈ ਸੀ।

ਅੱਜ ਦੀ ਪ੍ਰਮੁੱਖ ਅਪਡੇਟ

ਦਿੱਲੀ ‘ਚ ਓਮੀਕਰੋਨ ਦੇ 10 ਨਵੇਂ ਕੇਸ ਮਿਲੇ, ਤੇਲੰਗਾਨਾ ‘ਚ ਵੀ 2

ਤੇਲੰਗਾਨਾ ਵਿੱਚ ਅੱਜ ਓਮੀਕਰੋਨ ਦੇ 2 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇੱਥੇ ਓਮੀਕਰੋਨ ਦੇ ਕੁੱਲ 8 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ ਦਿੱਲੀ ਵਿੱਚ ਓਮੀਕਰੋਨ ਦੇ 10 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਇਸ ਤੋਂ ਬਾਅਦ ਰਾਜ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 20 ਹੋ ਗਈ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਦੇਸ਼ ਵਿੱਚ ਨਵੇਂ ਵੇਰੀਐਂਟ ਦੇ ਕੁੱਲ ਕੇਸ ਹੁਣ ਵੱਧ ਕੇ 99 ਹੋ ਗਏ ਹਨ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ