Bilal Saeed ਤੇ Sidhu Moosewala ਦੇ ਗਾਣੇ ਦਾ ਆਫੀਸ਼ੀਅਲ ਐਲਾਨ, ਇਸ ਤਰੀਕ ਨੂੰ ਆ ਰਿਹਾ ਗੀਤ

0
749

ਨਿਊਜ਼ ਡੈਸਕ| ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਿੰਗਰਸ ਦੀ ਕੋਲੈਬ੍ਰੇੇਸ਼ਨ ਕੋਈ ਵੱਡੀ ਗੱਲ ਤਾਂ ਨਹੀਂ ਪਰ ਸਿੰਗਰਸ ਦੀਆਂ ਜੋੜੀਆਂ ਕਿਸੇ ਹੱਦ ਤੱਕ ਫੈਨਸ ਨੂੰ ਹੈਰਾਨ ਜ਼ਰੂਰ ਕਰਦੀਆਂ ਹਨ। ਹੁਣ ਇਸੇ ਹੀ ਹੈਰਾਨ ਕਰਨ ਵਾਲੀ ਜੋੜੀ ਦੀ ਅਸੀਂ ਗੱਲ ਕਰ ਰਹੇ ਹਾਂ। ਜਿਸ ਬਾਰੇ ਜਾਣ ਤੁਸੀਂ ਵੀ ਐਕਸਾਈਟਿਡ ਤਾਂ ਜ਼ਰੂਰ ਹੋ ਜਾਓਗੇ।

ਦੱਸ ਦਈਏ ਕਿ ਇਸ ਵਾਰ ਬਿਲਾਲ ਸਈਦ ਅਤੇ ਮਰਹੂਮ ਪੰਜਾਬੀ ਸੁਪਰਸਟਾਰ ਸਿੱਧੂ ਮੂਸੇਵਾਲਾ ਦੀ ਜੋੜੀ ਬਣਨ ਜਾ ਰਹੀ ਹੈ। ਫੇਮਸ ਪਾਕਿਸਤਾਨੀ ਸਿੰਗਰ ਜੋ ਆਪਣੇ ਚਾਰਟਬਸਟਰ ਟਰੈਕ Baari ਲਈ ਵਿਆਪਕ ਤੌਰ ‘ਤੇ ਜਾਣਿਆ ਜਾਂਦਾ ਹੈ, ਨੇ ਮਰਹੂਮ ਸਿੱਧੂ ਮੂਸੇਵਾਲਾ ਨਾਲ ਆਪਣੇ ਕੋਲੈਬ੍ਰੇਸ਼ਨ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ।

ਬਿਲਾਲ ਨੇ ਆਪਣੇ ਤਾਜ਼ਾ ਲਾਈਵ ਕੰਸਰਟ ਵਿੱਚ ਸਿੱਧੂ ਮੂਸੇਵਾਲਾ ਬਾਰੇ ਗੱਲ ਕੀਤੀ ਅਤੇ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਸਿੱਧੂ ਮੂਸੇਵਾਲਾ ਨਾਲ ਕੀਤਾ ਇੱਕ ਅਣ-ਰਿਲੀਜ਼ ਗੀਤ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸ਼ੰਸਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਗਾਣਾ ਸੁਣਨ ਨੂੰ ਮਿਲੇਗਾ।