ਨਵੀਂ ਦਿੱਲੀ . ਸਰਕਾਰ ਵੱਲੋਂ ਪਿਛਲੇ ਹਫ਼ਤੇ ਲੇਬਰ ਕਾਨੂੰਨ ਵਿੱਚ ਕੀਤੇ ਗਏ ਸੋਧ ਮੁਤਾਬਿਕ ਹੁਣ ਤੁਹਾਡੀ ਕੰਪਨੀ ਨੂੰ ਇਹ ਅਧਿਕਾਰ ਮਿਲ ਗਿਆ ਹੈ ਕਿ ਤੁਹਾਡੀ ਪੱਕੀ ਨੌਕਰੀ ਨੂੰ ਕਿਸੇ ਵੀ ਸਮੇਂ ਖ਼ਾਸ ਮਿਆਦ ਲਈ ਕੰਟਰੈਕਟ ਵਿੱਚ ਬਦਲ ਸਕੇ। ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ ਕਿਰਤ ਕਾਨੂੰਨ ਵਿੱਚ ਕੀਤੇ ਬਦਲਾਅ ਮੁਤਾਬਿਕ ਉਨ੍ਹਾਂ ਸ਼ਰਤਾਂ ਨੂੰ ਹਟਾ ਦਿੱਤਾ ਹੈ ਜਿਨ੍ਹਾਂ ਕਾਰਨ ਕੰਪਨੀਆਂ ਪੱਕੀ ਨੌਕਰੀਆਂ ਨੂੰ ਕੰਟਰੈਕਟ ਵਿੱਚ ਨਹੀਂ ਬਦਲ ਸਕਦੀਆਂ ਸਨ।
ਬਿਜ਼ਨੈੱਸ ਸਟੈਂਡਰਡ ਦੀ ਖ਼ਬਰ ਮੁਤਾਬਿਕ ਇੰਡਸਟਰੀਅਲ ਰਿਲੇਸ਼ਨ ਕੋਡ 2020 ਜਿਸ ਨੂੰ 29 ਸਤੰਬਰ ਨੂੰ ਨੋਟੀਫਾਈ ਕਰਵਾਇਆ ਗਿਆ ਸੀ, ਨੇ ਕੰਪਨੀਆਂ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਸਿੱਧੇ ਤੌਰ ਤੇ ਹੀ ਕੰਟਰੈਕਟ ‘ਤੇ ਕਰਮਚਾਰੀਆਂ ਨੂੰ ਨੌਕਰੀ ਉੱਤੇ ਰੱਖ ਸਕਦੀਆਂ ਹਨ। ਪਹਿਲਾਂ ਕੰਪਨੀਆਂ ਨੂੰ ਕੰਟਰੈਕਟਰ ਰਾਹੀਂ ਕੰਟਰੈਕਟ ਉੱਤੇ ਕਰਮਚਾਰੀ ਨੌਕਰੀ ‘ਤੇ ਰੱਖਣੇ ਪੈਂਦੇ ਸਨ। ਇਹ ਇੱਕ ਪੇਚੀਦਾ ਪਰਕਿਰਿਆ ਸੀ.