ਹੁਣ ਇਕੋ ਘਰ ‘ਚ 2 ਮੀਟਰ ਲਗਵਾ ਕੇ ਮੁਫਤ ਬਿਜਲੀ ਲੈਣ ਵਾਲਿਆਂ ਦੀ ਖੈਰ ਨਹੀਂ, ਪਾਵਰਕਾਮ ਲਵੇਗਾ ਵੱਡਾ ਐਕਸ਼ਨ

0
339

ਚੰਡੀਗੜ੍ਹ | ਇਕੋ ਘਰ ਚ 2 ਮੀਟਰ ਲਗਵਾ ਕੇ ਮੁਫਤ ਬਿਜਲੀ ਦਾ ਲਾਭ ਲੈ ਰਹੇ ਹਨ, ਹੁਣ ਉਨ੍ਹਾਂ ਦੀ ਖੈਰ ਨਹੀਂ। ਪੰਜਾਬ ਸਰਕਾਰ ਨੇ ਪਾਵਰ ਕਾਮ ਨੂੰ ਉਨ੍ਹਾਂ ਘਰਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਦੇ ਘਰਾਂ ਚ 2 ਮੀਟਰ ਲੱਗੇ ਹੋਏ ਹਨ। ਜਿਨ੍ਹਾਂ ਲੋਕਾਂ ਨੇ ਪੰਜਾਬ ਸਰਕਾਰ ਵਲੋਂ 600 ਯੂਨਿਟ ਮੁਫਤ ਬਿਜਲੀ ਦੇਣ ਤੋਂ ਬਾਅਦ ਆਪਣੇ ਘਰਾਂ ਚ 2 ਮੀਟਰ ਲਗਵਾਏ ਹਨ, ਹੁਣ ਉਨ੍ਹਾਂ ਚੋਂ ਇਕ ਮੀਟਰ ਰੱਦ ਕਰਨ ਦੀ ਤਿਆਰੀ ਪਾਵਰ ਕਾਮ ਕਰ ਰਿਹਾ ਹੈ ਕਿਉਂਕਿ ਇਸ ਨਾਲ ਪੰਜਾਬ ਸਰਕਾਰ ਨੂੰ ਕਾਫੀ ਘਾਟਾ ਪੈ ਰਿਹਾ ਹੈ। ਹੁਣ ਪਾਵਰਕਾਮ ਦੀਆਂ ਫਲਾਇੰਗ ਟੀਮਾਂ ਘਰਾਂ ਚ ਜਾ ਕੇ ਜਾਂਚ ਕਰਨਗੀਆਂ ਅਤੇ 2 ਮੀਟਰਾਂ ਚੋਂ ਇਕ ਮੀਟਰ ਰੱਦ ਕਰ ਦੇਣਗੀਆਂ।