ਹੁਣ ਤੁਹਾਡੇ ਵਿਆਹਾਂ ‘ਚ ਬੈਂਡ-ਬਾਜਾ ਵਜਾਏਗੀ ਪੰਜਾਬ ਪੁਲਿਸ! ਇੰਝ ਕਰਵਾ ਸਕਦੇ ਹੋ ਬੁਕਿੰਗ

0
1518

ਸ੍ਰੀ ਮੁਕਤਸਰ ਸਾਹਿਬ| ਪੁਲਿਸ ਹੁਣ ਲੋਕਾਂ ਦੇ ਵਿਆਹ ਸਮਾਗਮ ਵਿੱਚ ਵੀ ਬੈਂਡ ਵਜਾਏਗੀ। ਪੁਲਿਸ ਮੁਲਾਜ਼ਮਾਂ ਨੇ ਵਿਆਹ ਸਮਾਗਮਾਂ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। 1 ਘੰਟੇ ਲਈ 7 ਹਜ਼ਾਰ ਰੁਪਏ ਵਸੂਲੇ ਜਾਣਗੇ। ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਹਰਮਨਦੀਪ ਸਿੰਘ ਗਿੱਲ ਨੇ ਇਸ ਸਬੰਧੀ ਇੱਕ ਸਰਕੂਲਰ ਵੀ ਜਾਰੀ ਕੀਤਾ ਹੈ।ਸੁਤੰਤਰਤਾ ਦਿਵਸ, ਗਣਤੰਤਰ ਦਿਵਸ ਅਤੇ ਵੱਡੇ ਸਰਕਾਰੀ ਪ੍ਰੋਗਰਾਮਾਂ ‘ਤੇ ਅਕਸਰ ਲੋਕ ਪੁਲਿਸ ਬੈਂਡ ਦੀ ਧੁਨ ਸੁਣਦੇ ਸਨ।

ਮੁਕਤਸਰ ਪੁਲੀਸ ਵੱਲੋਂ ਜਾਰੀ ਸਰਕੂਲਰ ਅਨੁਸਾਰ ਪੁਲੀਸ ਬੈਂਡ ਦੀ ਬੁਕਿੰਗ ਲਈ ਵੱਖ-ਵੱਖ ਰੇਟ ਤੈਅ ਕੀਤੇ ਗਏ ਹਨ। ਜੋ ਕਿ ਪ੍ਰਤੀ ਘੰਟੇ ਦੇ ਆਧਾਰ ‘ਤੇ ਹੈ। ਜਿੱਥੇ ਸਰਕਾਰੀ ਕਰਮਚਾਰੀਆਂ ਨੂੰ ਇੱਕ ਘੰਟੇ ਦੀ ਬੁਕਿੰਗ ਲਈ ਪੰਜ ਹਜ਼ਾਰ ਰੁਪਏ ਦੇਣੇ ਪੈਣਗੇ। ਉਕਤ ਪ੍ਰਾਈਵੇਟ ਮੁਲਾਜ਼ਮਾਂ ਅਤੇ ਆਮ ਲੋਕਾਂ ਤੋਂ ਇਕ ਘੰਟੇ ਲਈ ਸੱਤ ਹਜ਼ਾਰ ਰੁਪਏ ਵਸੂਲੇ ਜਾਣਗੇ। ਇਸੇ ਤਰ੍ਹਾਂ ਹਰ ਵਾਧੂ ਘੰਟੇ ਲਈ ਸਰਕਾਰੀ ਕਰਮਚਾਰੀ ਤੋਂ 2500 ਰੁਪਏ ਅਤੇ ਜਨਤਾ ਤੋਂ 3500 ਰੁਪਏ ਵਸੂਲੇ ਜਾਣਗੇ।

ਇਸ ਤੋਂ ਇਲਾਵਾ ਪੁਲਿਸ ਲਾਈਨ ਤੋਂ ਸਮਾਰੋਹ ਤੱਕ ਜਾਣ ਲਈ ਬੁਕਿੰਗ ਕਰਨ ਵਾਲੇ ਵਿਅਕਤੀ ਤੋਂ 80 ਰੁਪਏ ਪ੍ਰਤੀ ਕਿਲੋਮੀਟਰ ਦਾ ਖਰਚਾ ਲਿਆ ਜਾਵੇਗਾ। ਪੁਲਿਸ ਬੈਂਡ ਦੀ ਬੁਕਿੰਗ ਲਈ ਪੁਲਿਸ ਕੰਟਰੋਲ ਰੂਮ ਜਾਂ ਪੁਲਿਸ ਲਾਈਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਂਡ ਬੁਕਿੰਗ ਲਈ ਮੋਬਾਈਲ ਨੰਬਰ ਵੀ ਦਿੱਤਾ ਗਿਆ ਹੈ। 80549-42100 ‘ਤੇ ਸੰਪਰਕ ਕਰਕੇ ਬੈਂਡ ਬੁੱਕ ਕੀਤੇ ਜਾ ਸਕਦੇ ਹਨ।