ਹੁਣ ਸ਼ੈੱਫ ਬਣੇ ਰਾਹੁਲ ਗਾਂਧੀ, ਤਾਮਿਲਨਾਡੂ ਦੀ ਫੈਕਟਰੀ ‘ਚ ਬਣਾਈ ਚਾਕਲੇਟ

0
1045

ਨਵੀਂ ਦਿੱਲੀ। ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਐਤਵਾਰ ਨੂੰ ਤਾਮਿਲਨਾਡੂ ਦੇ ਊਟੀ ਵਿਚ ਇੱਕ ਚਾਕਲੇਟ ਫੈਕਟਰੀ ਦੇ ਦੌਰੇ ਦਾ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ‘ਚ ਉਹ ਕੈਂਡੀ ਬਣਾਉਣ ‘ਤੇ ਹੱਥ ਅਜ਼ਮਾਉਂਦੇ ਹੋਏ ਅਤੇ GST ‘ਤੇ ਚਰਚਾ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਮੋਡੀਜ਼ ਦੀ ਚਾਕਲੇਟ ਦੀ ਕਹਾਣੀ ਵੀ ਸੁਣਾਈ।

ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਵੀਡੀਓ ਦੀ ਇੱਕ ਕਲਿੱਪ ਸ਼ੇਅਰ ਕਰਦੇ ਹੋਏ ਕਾਂਗਰਸ ਨੇਤਾ ਨੇ ਲਿਖਿਆ, 70 ਸ਼ਾਨਦਾਰ ਔਰਤਾਂ ਦੀ ਇੱਕ ਟੀਮ ਊਟੀ ਵਿਚ ਇੱਕ ਮਸ਼ਹੂਰ ਚਾਕਲੇਟ ਫੈਕਟਰੀ ਚਲਾਉਂਦੀ ਹੈ। ਮੋਡੀਜ਼ ਦੀ ਚਾਕਲੇਟਸ ਦੀ ਕਹਾਣੀ ਭਾਰਤ ਦੇ MSMEs ਦੀ ਮਹਾਨ ਸਮਰੱਥਾ ਦਾ ਇੱਕ ਕਮਾਲ ਦਾ ਪ੍ਰਮਾਣ ਹੈ। ਨੀਲਗਿਰੀਸ ਦੀ ਮੇਰੀ ਹਾਲੀਆ ਫੇਰੀ ਦੌਰਾਨ ਜੋ ਕੁਝ ਵੀ ਸਾਹਮਣੇ ਆਇਆ, ਉਹ ਇੱਥੇ ਦੇਖਿਆ ਜਾ ਸਕਦਾ ਹੈ। 

ਸੱਤ ਮਿੰਟ ਦੇ ਇਸ ਵੀਡੀਓ ਵਿਚ ਰਾਹੁਲ ਗਾਂਧੀ ਨੂੰ ਬੇਕਰ ਬਣਦੇ ਅਤੇ ਇੱਕ ਫੈਕਟਰੀ ਵਿਚ ਚਾਕਲੇਟ ਬਣਾਉਣ ਦੀ ਪ੍ਰਕਿਰਿਆ ਸਿੱਖਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਹ ਥੋੜ੍ਹਾ ਜਿਹਾ ਤਾਮਿਲ ਸਿੱਖਣ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆ ਰਹੇ ਹਨ। ਉਹ ਔਰਤਾਂ ਨੂੰ ਪੁੱਛਦੇ ਨਜ਼ਰ ਆ ਰਹੇ ਹਨ ਕਿ, ‘ਮੈਂ ਇਸਨੂੰ ਤਮਿਲ ਵਿੱਚ ਕਿਵੇਂ ਕਹਿ ਸਕਦਾ ਹਾਂ?’ ਰਾਹੁਲ ਗਾਂਧੀ ਨੇ ਆਪਣੀ ਛੋਟੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ, ‘ਤੁਸੀਂ ਮੇਰੀ ਭੈਣ ਨੂੰ ਇੱਥੇ ਬੁਲਾਓ।  

।