ਪਠਾਨਕੋਟ . ਜਿਲਾ ਪਠਾਨਕੋਟ ਕੋਰੋਨਾ ਮੁਕਤ ਹੋ ਗਿਆ ਹੈ। ਸਰਕਾਰੀ ਹਸਪਤਾਲ ਵਿੱਚ ਹੁਣ ਇੱਕ ਵੀ ਕੋਰੋਨਾ ਤੋਂ ਪੀੜਤ ਮਰੀਜ਼ ਦਾ ਇਲਾਜ ਨਹੀਂ ਚਲ ਰਿਹਾ।
ਪਠਾਨਕੋਟ ਦੇ ਐਸਐਮਓ ਭੂਪਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਦੀਆਂ ਨਵੀਆਂ ਗਾਇਡਲਾਇੰਸ ਮੁਤਾਬਿਕ ਕਵਾਰਨਟਾਇਨ ਪੀਰੀਅਡ ਖਤਮ ਹੋਣ ਤੋਂ ਬਾਅਦ ਮਰੀਜਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਹੁਣ ਹਸਪਤਾਲ ਵਿੱਚ ਇੱਕ ਵੀ ਮਰੀਜ਼ ਨਹੀਂ ਹੈ। ਪਿਛਲੇ 10 ਦਿਨ ਤੋਂ ਕੋਰੋਨਾ ਦਾ ਇੱਕ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪਠਾਨਕੋਟ ਵਿੱਚ 29 ਪਾਜੀਟਿਵ ਮਰੀਜ਼ ਸਨ। ਇਨ੍ਹਾਂ ਵਿੱਚ ਇਕ ਬਜੁਰਗ ਔਰਤ ਦੀ ਮੌਤ ਹੋ ਚੁੱਕੀ ਹੈ। ਇੱਕ ਦਾ ਇਲਾਜ ਅੰਮ੍ਰਿਤਸਰ ਵਿੱਚ ਚੱਲ ਰਿਹਾ ਸੀ। ਉਸ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਈ ਸੀ ਪਰ ਕਿਸੇ ਹੋਰ ਬਿਮਾਰੀ ਨਾਲ ਉਸ ਦੀ ਮੌਤ ਹੋ ਗਈ। ਪਠਾਨਕੋਟ ਦਾ ਕੋਰੋਨਾ ਮੁਕਤ ਹੋਣਾ ਜਿਲਾ ਵਾਸੀਆਂ ਲਈ ਖੁਸ਼ੀ ਦੀ ਖਬਰ ਹੈ।