ਹੁਣ ਬਠਿੰਡਾ ‘ਚ ਪਾਣੀ ਦੀ ਟੈਂਕੀ ‘ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ, ‘ਸਿੱਖਸ ਫਾਰ ਜਸਟਿਸ’ ਦੇ ਪ੍ਰਧਾਨ ਪੰਨੂ ਨੇ ਲਈ ਜ਼ਿੰਮੇਵਾਰੀ

0
848


ਬਠਿੰਡਾ। ਬਠਿੰਡਾ ਵਿੱਚ ਜੰਗਲਾਤ ਦਫ਼ਤਰ ਦੇ ਬਾਹਰ ਖਾਲਿਸਤਾਨ ਦੇ ਨਾਅਰੇ ਲਿਖੇ ਗਏ। ਇਹ ਨਾਅਰੇ ਸਰਹਿੰਦ ਨਹਿਰ ਅਤੇ ਜੋਗਾਨੰਦ ਰੋਡ ਨੂੰ ਜੋੜਨ ਵਾਲੇ ਪੁਲ ਨੇੜੇ ਬਣੀਆਂ ਪਾਣੀ ਦੀਆਂ ਛੋਟੀਆਂ ਟੈਂਕੀਆਂ ‘ਤੇ ਲਿਖੇ ਹੋਏ ਹਨ। ਟੈਂਕੀਆਂ ‘ਤੇ ‘ਪੰਜਾਬ ਦਾ ਹਾਲ ਖਾਲਿਸਤਾਨ’ ਲਿਖਿਆ ਹੋਇਆ ਹੈ ਅਤੇ ਇਸ ਦੇ ਹੇਠਾਂ ਅੰਗਰੇਜ਼ੀ ‘ਚ ‘ਸਿੱਖ ਫਾਰ ਜਸਟਿਸ’ ਲਿਖਿਆ ਹੋਇਆ ਹੈ।

ਜ਼ਿਲ੍ਹੇ ਦੇ ਜੰਗਲਾਤ ਵਿਭਾਗ ਦੇ ਦਫਤਰ ਦੇ ਬਾਹਰ ਵੀ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਹੋਏ ਮਿਲੇ, ਜਿਸ ਦਾ ਪਤਾ ਲੱਗਦੇ ਹੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਕੰਧਾਂ ‘ਤੇ ਲਿਖੇ ਹੋਏ ਨਾਅਰਿਆਂ ਨੂੰ ਤੁਰੰਤ ਮਿਟਾ ਦਿੱਤਾ ਗਿਆ।

ਸੂਚਨਾ ਮਿਲਦੇ ਹੀ ਥਾਣਾ ਥਰਮਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਖਾਲਿਸਤਾਨੀ ਨਾਅਰਿਆਂ ਨੂੰ ਮਿਟਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਕਈ ਲੋਕ ਇੱਥੇ ਬਣੀ ਪਾਣੀ ਵਾਲੀ ਟੈਂਕੀ ਤੋਂ ਪਾਣੀ ਲੈਂਦੇ ਹਨ। ਐਤਵਾਰ ਸਵੇਰੇ ਜਦੋਂ ਲੋਕ ਪਾਣੀ ਭਰਨ ਲਈ ਉਥੇ ਪਹੁੰਚੇ ਤਾਂ ਉਨ੍ਹਾਂ ਨੇ ਉਥੇ ਖਾਲਿਸਤਾਨੀ ਨਾਅਰੇ ਲਿਖੇ ਹੋਏ ਦੇਖੇ, ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਥਾਣਾ ਥਰਮਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਿੱਖ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ। ਵੀਡੀਓ ਵਿੱਚ ਕਿਹਾ ਗਿਆ ਹੈ ਕਿ ਅਸੀਂ ਬਠਿੰਡਾ ਦੇ ਜੰਗਲਾਤ ਦਫ਼ਤਰ ਦੇ ਬਾਹਰ ਪਾਕਿਸਤਾਨ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡੇਰਾ ਸਲਾਬਤਪੁਰਾ ਦੇ ਬਾਹਰ SFJ ਦੀ ਤਰਫੋਂ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ, ਜਿਸ ਵਿੱਚ ਲਿਖਿਆ ਸੀ ਕਿ ਬਦਲਾ ਲਿਆ ਜਾਵੇਗਾ। ਪੰਜਾਬ 26 ਜਨਵਰੀ ਨੂੰ ਭਾਰਤ ਤੋਂ ਆਜ਼ਾਦ ਹੋ ਜਾਏਗਾ।