ਹੁਣ ਭਾਰਤ ਵੀ ਚੱਲਿਆ ਅਮਰੀਕਾ ਦੇ ਨਕਸ਼ੇ ਕਦਮਾ ‘ਤੇ ,16 ਬੰਗਲਾਦੇਸ਼ੀਆਂ ਨੂੰ ਕੀਤਾ ਡਿਪੋਰਟ, 36 ਹੋਰ ਮਾਰਚ ਤੱਕ ਭੇਜੇ ਜਾਣਗੇ ਵਾਪਸ

0
2465
ਅਹਿਮਦਾਬਾਦ, 13 ਫਰਵਰੀ।ਹੁਣ ਅਮਰੀਕਾ ਤੋਂ ਬਾਅਦ ਭਾਰਤ ਨੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਤੇ ਵੱਡਾ ਐਕਸ਼ਨ ਲਿਆ ਹੈ। ਭਾਰਤ ਨੇ ਵੀ ਗੈਰ ਕਾਨੂੰਨੀ ਪ੍ਰਵਾਸੀਆਂ ‘ਤੇ ਵੱਡੀ ਕਾਰਵਾਈ ਕੀਤੀ ਹੈ,ਜਿਸ ਦੇ ਤਹਿਤ ਬੰਗਲਾਦੇਸ਼ ਦੇ 16 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ। ਇਹ ਬੰਗਲਾਦੇਸ਼ੀ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਭਾਰਤ ਵਿਚ ਰਹਿ ਰਹੇ ਸਨ।ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰਦੇ ਬੰਗਲਾਦੇਸ਼ੀਆਂ ਨੂੰ ਵਾਪਿਸ ਭੇਜਿਆ ਗਿਆ ਹੈ। ਜੋ ਕਿ ਕਾਫ਼ੀ ਸਮੇ ਤੋਂ  ਭਾਰਤ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸਨ ਉਹਨਾਂ ਸਾਰੇ  ਪ੍ਰਵਾਸੀਆ ਨੂੰ ਉਹਨਾਂ ਦੇ ਵਤਨ ਵਾਪਿਸ ਭੇਜਿਆ ਗਿਆ ਹੈ।
ਇਨ੍ਹਾਂ ਪਰਵਾਸੀਆਂ ਕੋਲ ਜਾਅਲੀ ਆਧਾਰ ਕਾਰਡ ਸਮੇਤ ਫਰਜ਼ੀ ਭਾਰਤੀ ਦਸਤਾਵੇਜ਼ ਮਿਲੇ ਹਨ। ਅਧਿਕਾਰੀਆਂ ਨੇ ਇੱਕ ਮਨੁੱਖੀ ਤਸਕਰੀ ਦੀ ਰਿੰਗ ਦਾ ਵੀ ਪਰਦਾਫਾਸ਼ ਕੀਤਾ ਜਿਸ ਵਿੱਚ ਬੰਗਲਾਦੇਸ਼ੀ ਔਰਤਾਂ ਅਤੇ ਨਾਬਾਲਗ ਲੜਕੀਆਂ ਨੂੰ ਵੇਸਵਾਪੁਣੇ ਲਈ ਤਸਕਰੀ ਕੀਤਾ ਜਾ ਰਿਹਾ ਸੀ।
ਇਹ ਜਾਣਕਾਰੀ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਸਾਂਝੀ ਕੀਤੀ ਹੈ।ਉਹਨਾਂ ਦੱਸਿਆ ਕਿ ਕੁਝ ਮਨੁੱਖੀ ਤਸਕਰੀ ਅਤੇ ਜਬਰੀ ਮਜ਼ਦੂਰੀ ਵਿੱਚ ਸ਼ਾਮਲ ਸਨ ਅਤੇ ਏਜੰਟਾਂ ਦੁਆਰਾ ਉਨ੍ਹਾਂ ਦਾ ਸ਼ੋਸ਼ਣ ਕੀਤਾ ਗਿਆ ਸੀ। ਇਨ੍ਹਾਂ ਗਤੀਵਿਧੀਆਂ ਤੋਂ ਪੈਦਾ ਹੋਣ ਵਾਲਾ ਪੈਸਾ ਵਪਾਰ ਦੀ ਆੜ ਵਿੱਚ ਬੰਗਲਾਦੇਸ਼ ਭੇਜਿਆ ਜਾਂਦਾ ਸੀ। ਬਹੁਤ ਸਾਰੇ ਗੈਰ-ਕਾਨੂੰਨੀ ਪ੍ਰਵਾਸੀ ਸਕਰੈਪ ਕਾਰੋਬਾਰ ਅਤੇ ਭੋਜਨ ਵਿਕਰੇਤਾ ਵਿੱਚ ਵੀ ਸ਼ਾਮਲ ਸਨ।
ਜਾਣਕਾਰੀ ਦਿੰਦਿਆਂ ਹਰਸ਼ ਸੰਘਵੀ ਨੇ ਦੱਸਿਆ ਕਿ ਅਹਿਮਦਾਬਾਦ ਦੀ ਐਂਟੀ ਕ੍ਰਾਈਮ ਬ੍ਰਾਂਚ ਨੇ ਭਾਰਤ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 50 ਦੇ ਲਗਭਗ ਬੰਗਲਾਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 15 ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਤੇ ਬਾਕੀਆਂ ਨੂੰ ਡਿਪੋਰਟ ਕਰਨ ਦੀ ਕਾਨੂੰਨੀ ਕਾਰਵਾਈ ਜਾਰੀ ਹੈ। ਇੰਨਾ ਹੀ ਨਹੀਂ ਭਾਰਤ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਬੰਗਲਾਦੇਸ਼ੀਆਂ ਦੇ ਫਰਜ਼ੀ ਕਸਤਾਵੇਜ਼ਾਂ ਨੂੰ ਬਣਾਉਣ ਵਾਲੇ ਗਿਰੋਹ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ। ਸੰਘਵੀ ਨੇ ਕਿਹਾ ਕਿ ਸ਼ਹਿਰ ਨੂੰ ਸੁਰੱਖਿਆ ਕਰਨ ਲਈ ਸਾਡੀ ਕਾਰਵਾਈ ਜਾਰੀ ਹੈ।