ਹੁਣ ਸਿਰਫ 10 ਰੁਪਏ ‘ਚ ਜਲੰਧਰ ਦੇ ਕਿਸੇ ਵੀ ਸਰਕਾਰੀ ਅਫਸਰ ਦੀ ਕਰੋ ਸ਼ਿਕਾਇਤ

0
1964

ਜਲੰਧਰ | ਜੇਕਰ ਜਲੰਧਰ ਜਿਲੇ ਦਾ ਕੋਈ ਅਫਸਰ ਤੁਹਾਡਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਜਾਂ ਤੁਹਾਨੂੰ ਬਿਨਾ ਕਿਸੇ ਕਾਰਨ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਸੌਖੇ ਤਰੀਕੇ ਨਾਲ ਤੁਸੀਂ ਉਸ ਦੀ ਸ਼ਿਕਾਇਤ ਕਰ ਸਕਦੇ ਹੋ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਹੁਣ ਜ਼ਿਲ੍ਹੇ ਦੇ ਲੋਕ ਪੰਜਾਬ ਸਰਕਾਰ ਦੇ ਨਵੇਂ ਗ੍ਰੀਵਿਐਂਸ ਰਿਡਰੈਸਲ ਪੋਰਟਲ www.connect.Punjab.Gov.in ‘ਤੇ ਸੇਵਾ ਕੇਂਦਰ ਜਾ ਕੇ ਕਿਸੇ ਵੀ ਸਰਕਾਰੀ ਵਿਭਾਗ ਖਿਲਾਫ਼ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਪੰਜਾਬ ਸਰਕਾਰ ਵੱਲੋਂ ਇਸ ਪੋਰਟਲ ਦੀ ਸ਼ੁਰੂਆਤ ਲੋਕਾਂ ਦੀਆਂ ਸਮੱਸਿਆਵਾਂ ਦੇ ਸਮੇਂ ਸਿਰ ਹੱਲ ਨੂੰ ਪੱਕਾ ਕਰਨ ਲਈ ਲਈ ਕੀਤੀ ਗਈ ਹੈ।

ਡੀਸੀ ਨੇ ਦੱਸਿਆ- ਜਿਹੜੇ ਆਨਲਾਈਨ ਸ਼ਿਕਾਇਤ ਨਹੀਂ ਕਰ ਸਕਦੇ ਉਹ ਲੋੜੀਂਦੇ ਦਸਤਾਵੇਜ ਲੈ ਕੇ ਆਪਣੇ ਨੇੜਲੇ ਸੇਵਾ ਕੇਂਦਰ ਜਾਣ। ਸੇਵਾ ਕੇਂਦਰ ਵੱਲੋਂ 10 ਰੁਪਏ ਫੀਸ ਲਈ ਜਾਵੇਗੀ। ਇਸ ਤੋਂ ਇਲਾਵਾ ਕੋਈ ਹੋਰ ਸਰਕਾਰੀ ਫੀਸ ਜਾਂ ਫਾਰਮ ਭਰਨ ਦਾ ਖਰਚਾ ਨਹੀਂ ਹੈ। ਸੇਵਾ ਕੇਂਦਰ ‘ਚ ਹੀ ਉਹ ਆਪਣੀ ਸ਼ਿਕਾਇਤ ਅਫਸਰ ਜਾਂ ਡਿਪਾਰਟਮੈਂਟ ਖਿਲਾਫ ਦਰਜ ਕਰਵਾ ਸਕਦੇ ਹਨ।

ਥੋਰੀ ਨੇ ਕਿਹਾ- ਅਧਿਕਾਰੀਆਂ ਨੂੰ ਪੋਰਟਲ ‘ਤੇ ਲੋਕਾਂ ਵੱਲੋਂ ਦਾਇਰ ਕੀਤੀਆਂ ਸ਼ਿਕਾਇਤਾਂ ਦੇ ਸਮੇਂ ਸਿਰ ਹੱਲ ਕਰਨ ਲਈ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਡਿਜੀਟਲ ਮਾਧਿਅਮ ‘ਤੇ ਨਾਗਰਿਕਾਂ ਦੇ ਮਸਲਿਆਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਵਾਸਤੇ ਵਚਨਬੱਧ ਹੈ।