ਜਲੰਧਰ | ਜਲੰਧਰ ਦੇ ਏਂਜਲਸ ਇਮੀਗ੍ਰੇਸ਼ਨ ਦੇ ਸੰਚਾਲਕ ਵਿਨੈ ਹਰੀ ਦੀ ਪਤਨੀ ਸੁਮਤੀ ਹਰੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਮਾਣਯੋਗ ਅਦਾਲਤ ਨੇ ਪੁਲੀਸ ਨੂੰ ਸੁਮਤਿ ਹਰੀ ਅਤੇ ਹਰਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਇਕ ਵਿਸ਼ੇਸ਼ ਅਦਾਲਤ ਨੇ ਏਂਜਲਸ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਦੇ ਸਾਰੇ ਸੰਚਾਲਕਾਂ ਨੂੰ ਇਨਕਮ ਟੈਕਸ ਐਕਟ 1961 ਦੀਆਂ ਧਾਰਾਵਾਂ 276-ਬੀ, 276-ਸੀ ਅਤੇ 277 ਤਹਿਤ ਦੋ ਵੱਖ-ਵੱਖ ਮਾਮਲਿਆਂ ਵਿਚ ਦੋਸ਼ੀ ਮੰਨਦਿਆਂ ਸੰਮਨ ਜਾਰੀ ਕੀਤੇ ਹਨ |
ਇਸ ਮਾਮਲੇ ਵਿੱਚ ਮੁਲਜ਼ਮ ਵਿਨੈ ਹਰੀ ਅਦਾਲਤ ਵਿੱਚ ਪੇਸ਼ ਹੋਏ ਪਰ ਉਸ ਦੀ ਪਤਨੀ ਸੁਮਤੀ ਹਰੀ ਤੇ ਹਰਿੰਦਰ ਕੁਮਾਰ ਨਹੀਂ ਪੁੱਜੇ। ਇਸ ਦੇ ਮੱਦੇਨਜ਼ਰ ਅਦਾਲਤ ਨੇ ਦੋਵਾਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਕੇ ਮਾਮਲੇ ਦੀ ਸੁਣਵਾਈ 9 ਅਗਸਤ ‘ਤੇ ਪਾ ਦਿੱਤੀ ਹੈ। ਹੁਣ ਪੁਲਸ ਜਲਦ ਹੀ ਦੋਵਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕਰੇਗੀ।