ਨੂਹ| ਹਰਿਆਣਾ ਦੇ ਨੂੰਹ ਤੋਂ ਦਿਲ ਨੂੰ ਦਹਿਲਾਉਂਦੀ ਖਬਰ ਸਾਹਮਣੇ ਆਈ ਹੈ। ਬੀਤੀ ਸੱਤ ਅਗਸਤ ਦੀ ਰਾਤ ਨੂੰ ਹਿੰਸਾ ਨੂੰ ਲੈ ਕੇ ਹੋਈ ਛਾਪੇਮਾਰੀ ਦੌਰਾਨ ਭਾਰੀ ਪੁਲਿਸ ਦਸਤਾ ਪਿੰਡ ਪੁੱਜਾ ਤਾਂ ਲੋਕ ਆਪੋ-ਆਪਣੇ ਮਕਾਨਾਂ ਦੀ ਛੱਤ ’ਤੇ ਚੜ੍ਹ ਗਏ ਪਰ ਦੋਵੇਂ ਭੈਣਾਂ ਹੇਠਾਂ ਮਕਾਨ ਵਿਚ ਇੱਕਲੀਆਂ ਰਹਿ ਗਈਆਂ। ਇਸ ਦੌਰਾਨ ਦੋ ਦੋਸ਼ੀ ਘਰ ਵਿਚ ਵੜ ਗਏ ਤੇ ਉਨ੍ਹਾਂ ਦੇ ਨਾਲ ਜਬਰ ਜਨਾਹ ਕੀਤਾ। ਦੋਸ਼ੀਆਂ ਦੇ ਪਰਿਵਾਰ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਭਜਾ ਦਿੱਤਾ। ਪੁਲਿਸ ਵਿਚ ਸ਼ਿਕਾਇਤ ਦੇਣ ਬਾਰੇ ਕਿਹਾ ਤਾਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਦੁਖੀ ਹੋ ਕੇ ਇਕ ਲੜਕੀ ਨੇ ਜ਼ਹਿਰ ਖਾ ਲਿਆ। ਪੁਲਿਸ ਨੇ ਚਾਰ ਦੋਸ਼ੀਆਂ ਖ਼ਿਲਾਫ਼ ਪੋਸਕੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕੀਤਾ ਹੈ।
ਮਾਮਲੇ ਤੇ ਤਾਰ ਕੁਝ ਮਹੀਨੇ ਪਹਿਲਾਂ ਹੋਈ ਵਾਰਦਾਤ ਨਾਲ ਜੁੜੇ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਇਕ ਲੜਕੀ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਹ ਖੇਤਾਂ ਵਿਚ ਚਾਰਾ ਲੈਣ ਗਈ ਸੀ ਕਿ ਇਸ ਦੌਰਾਨ ਉੱਥੇ ਚਾਰ ਲੜਕੇ ਆ ਪੁੱਜੇ, ਜਿਨ੍ਹਾਂ ਵਿਚੋਂ ਦੋ ਨੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ।
ਦੂਜੇ ਨੌਜਵਾਨ ਨੇ ਉਨ੍ਹਾਂ ਦੀ ਇਤਰਾਜ਼ਯੋਗ ਵੀਡੀਓ ਬਣਾ ਲਈ ਜਿਸ ਨੂੰ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਕਰਨ ਦੀ ਧਮਕੀ ਦੇ ਕੇ ਦੋ ਮਹੀਨੇ ਤੱਕ ਸਰੀਰਕ ਸ਼ੋਸ਼ਣ ਕਰਦੇ ਰਹੇ। ਦੋਸ਼ੀਆਂ ਨੇ ਡਰਾਅ-ਧਮਕਾਅ ਕੇ ਉਸ ਦੀ ਛੋਟੀ ਭੈਣ ਨਾਲ ਵੀ ਜਬਰ ਜਨਾਹ ਕੀਤਾ। ਬਾਅਦ ਵਿਚ ਇਹੀ ਕੁਝ ਨੂਹ ਹਿੰਸਾ ਦੌਰਾਨ ਵੀ ਉਨ੍ਹਾਂ ਨਾਲ ਹੋਇਆ। ਜਿਸ ਦਾ ਖੁਲਾਸਾ ਲੜਕੀਆਂ ਨੇ ਹੁਣ ਕੀਤਾ ਹੈ।