ਅੱਠਵੀਂ ਮੀਟਿੰਗ ਬੇਸਿੱਟਾ, ਕਿਸਾਨਾਂ ਤੇ ਸਰਕਾਰ ਵਿਚਾਲੇ ਖੜਕੀ

0
20956

ਨਵੀਂ ਦਿੱਲੀ| ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਤੇ ਸਰਕਾਰ ਵਿਚਾਲੇ ਅੱਜ ਅੱਠਵੀਂ ਮੀਟਿੰਗ ਵਿੱਚ ਵੀ ਕੋਈ ਨਤੀਜਾ ਨਹੀਂ ਨਿਕਲਿਆ।

ਨਵੀਂ ਦਿੱਲੀ ਦੇ ਵਿਗਿਆਨ ਭਵਨ ਚ ਹੋਈ ਮੀਟਿੰਗ ਵਿੱਚ ਕਿਸਾਨਾਂ ਅਤੇ ਸਰਕਾਰ ਵਿੱਚ ਤਲਖੀ ਵੱਧ ਗਈ। ਅੱਜ ਕਿਸਾਨਾਂ ਨੇ ਰੋਟੀ ਨਹੀਂ ਖਾਧੀ ਅਤੇ ਮੌਨ ਧਾਰ ਕੇ ਬੈਠੇ ਰਹੇ।

ਕਿਸਾਨਾਂ ਦੀ ਸਰਕਾਰ ਨਾਲ ਅਗਲੀ ਮੀਟਿੰਗ 15 ਜਨਵਰੀ ਨੂੰ ਹੋਵੇਗੀ।

ਜਾਣਕਾਰੀ ਮੁਤਾਬਿਕ ਕਿਸਾਨਾਂ ਦਾ ਸਿੱਧਾ ਕਹਿਣਾ ਸੀ ਕੀ ਬਿੱਲ ਰੱਦ ਕਰੋ। ਇਸ ਤੋਂ ਘੱਟ ਸਾਨੂੰ ਕੁਝ ਮੰਜੂਰ ਨਹੀਂ।

ਅੱਜ ਕਿਸਾਨਾਂ ਨੇ ਨਵਾਂ ਨਾਅਰਾ ਦਿੱਤਾ ਮਰਾਂਗੇ ਜਾਂ ਜਿੱਤਾਂਗੇ।