ਅਗਲੇ 4 ਦਿਨਾਂ ਤੱਕ ਮੀਂਹ ਪੈਣ ਦੀ ਨਹੀਂ ਸੰਭਾਵਨਾ, ਹੁੰਮਸ ਭਰੀ ਰਹੇਗੀ ਗਰਮੀ

0
859
Young man and heat stroke.

ਚੰਡੀਗੜ੍ਹ . ਆਉਣ ਵਾਲੇ ਚਾਰ ਦਿਨਾਂ ‘ਚ ਮੀਂਹ ਪੈਣ ਦੀ ਬਹੁਤ ਘੱਟ ਸੰਭਾਵਨਾ ਹੈ। ਇਸ ਕਾਰਨ ਪੰਜਾਬ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਹੁੰਮਸ ਭਰੀ ਗਰਮੀ ਰਹਿ ਸਕਦੀ ਹੈ। ਅਜਿਹੇ ‘ਚ ਚਿਪਚਿਪੀ ਗਰਮੀ ਸਤਾਉਣ ਵਾਲੀ ਹੈ।

ਸੂਬੇ ਵਿੱਚ ਮਾਨਸੂਨ ਦਾ ਇੱਕ ਮਹੀਨਾ ਬੀਤ ਚੁੱਕਾ ਹੈ ਤੇ 1 ਜੂਨ ਤੋਂ 2 ਅਗਸਤ ਸਵੇਰ ਤੱਕ 244.4 ਮਿਲੀਮੀਟਰ ਮੀਂਹ ਪੈ ਚੁੱਕਾ ਹੈ। ਐਤਵਾਰ ਨੂੰ ਸੂਬੇ ‘ਚ ਵੱਧ ਤੋਂ ਵੱਧ ਤਾਪਮਾਨ 34 ਤੋਂ 35 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ।

ਮੌਸਮ ਵਿਭਾਗ ਅਨੁਸਾਰ ਮਾਨਸੂਨ ਹੁਣ ਕਮਜ਼ੋਰ ਹੈ, ਇਸ ਨੂੰ ਕ੍ਰਿਆਸ਼ੀਲ ਹੋਣ ਵਿੱਚ ਪੰਜ ਦਿਨ ਲੱਗਣਗੇ। ਚੰਡੀਗੜ੍ਹ-ਮਨਾਲੀ-ਲੇਹ ਰਾਸ਼ਟਰੀ ਰਾਜਮਾਰਗ ਕੁੱਲੂ-ਮੰਡੀ ਸਰਹੱਦ 17 ਘੰਟਿਆਂ ਲਈ ਬੰਦ ਰਹੀ।