ਨਵੀਂ ਦਿੱਲੀ. ਆਈਸੀਆਈਸੀਆਈ ਨੇ ਆਪਣੇ ਗਾਹਕਾਂ ਲਈ ਬਿਨਾਂ ਡੈਬਿਟ ਕਾਰਡ ਪੈਸੇ ਕਢਵਾਉਣ ਦੀ ਸੇਵਾ ਸ਼ੁਰੂ ਕੀਤੀ ਹੈ। ਬੈਂਕ ਨੇ ਨਵੇਂ ਕਾਰਡਲੈਸ ਕੈਸ਼ ਵਿਡਰਾਲ ਦੀ ਸ਼ੁਰੂਆਤ ਕੀਤੀ ਹੈ। ਹੁਣ ਕਿਸੇ ਵੀ ਆਈਸੀਆਈਸੀਆਈ ਬੈਂਕ ਏਟੀਐਮ ‘ਚ ਬਿਨਾਂ ਡੈਬਿਟ ਕਾਰਡ ਪੈਸੇ ਕਢਵਾਏ ਜਾ ਸਕਣਗੇ।
ਕੰਪਨੀ ਵੱਲੋ ਮਿਲੀ ਜਾਣਕਾਰੀ ਮੁਤਾਬਿਕ ਹੁਣ ਕੋਈ ਵੀ ਆਈਸੀਆਈਸੀਆਈ ਬੈਂਕ ਖਾਤਾਧਾਰਕ ਨੂੰ ਮੋਬਾਇਲ ਬੈਂਕਿੰਗ ਤਹਿਤ ਬੈਂਕ ਦੀ ਐਪ ਡਾਉਨਲੋਡ ਕਰਨੀ ਹੋਵੇਗੀ। ਫਿਰ ਐਪ ‘ਚ ਹੀ ਪਿਨ ਡਾਇਲ ਕਰਕੇ ਉਹ ਪੈਸੇ ਕਢਵਾ ਸਕਦੇ ਹਨ। ਇਸ ਦਾ ਮਤਲਬ ਕੀ ਜੇਕਰ ਤੁਸੀ ਆਪਣਾ ਏਟੀਐਮ ਘਰ ਵੀ ਭੁਲ ਗਏ ਹੋ ਤਾਂ ਵੀ ਸਿਰਫ ਫੋਨ ਨਾਲ ਪੈਸੇ ਕਢਵਾ ਸਕਦੇ ਹੋ। ਇਸ ਸੇਵਾ ਰਾਹੀ ਇੱਕ ਦਿਨ ‘ਚ 15000 ਰੁਪਏ ਕੱਢੇ ਜਾ ਸਕਦੇ ਹਨ। ਇਹ ਸੇਵਾ ਸਿਰਫ ਆਈਸੀਆਈਸੀਆਈ ਦੇ ਏਟੀਐਮ ‘ਚ ਹੀ ਮਿਲੇਗੀ।
Note: ਵਟਸਐਪ ‘ਤੇ ਖਬਰਾਂ ਦੇ ਅਪਡੇਟ ਲਈ ਸੇਵ ਕਰੋ ਇਹ ਨੰਬਰ 9768790001