ਐਸਬੀਐਸ ਨਗਰ ‘ਚ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਗੈਰ-ਜ਼ਰੂਰੀ ਗਤੀਵਿਧੀਆਂ ਲਈ ਘਰੋਂ ਨਿਕਲਣ ਦੀ ਆਗਿਆ ਨਹੀਂ

0
1297

ਨਵਾਂਸ਼ਹਿਰ. ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਸ਼ਹੀਦ ਭਗਤ ਸਿੰਘ ਨਗਰ ’ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਭਾਰਤੀ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆ ਵਿਭਾਗ ਵੱਲੋਂ ਜਾਰੀ 17 ਮਈ 2020 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ’ਚ ਨਾਗਰਿਕ ਗਤੀਵਿਧੀਆਂ ਨੂੰ ਸੀਮਿਤ ਰੱਖਣ ਲਈ ‘ਲਾਕਡਾਊਨ’ ’ਚ 31 ਮਈ 2020 ਤੱਕ ਵਾਧਾ ਕਰ ਦਿੱਤਾ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਸ ਸਮੇਂ ਦੌਰਾਨ ਸ਼ਾਮ 7 ਵਜੇ ਤੋਂ ਸਵੇਰ 7 ਵਜੇ ਤੱਕ ਕਿਸੇ ਵੀ ਤਰ੍ਹਾਂ ਦੀ ਗੈਰ-ਜ਼ਰੂਰੀ ਨਾਗਰਿਕ ਗਤੀਵਿਧੀ ’ਤੇ ਰੋਕ ਲਗਾਉਣ ਦੇ ਹੁਕਮ ਵੀ ਕੀਤੇ ਹਨ।

ਲਾਕਡਾਊਨ ਦੇ ਤਾਜ਼ਾ ਹੁਕਮਾਂ ਰਾਹੀਂ ਜ਼ਿਲ੍ਹੇ ’ਚ ਜਿਹੜੀਆਂ ਗਤੀਵਿਧੀਆਂ ਨਹੀਂ ਹੋ ਸਕਦੀਆਂ, ਉਨ੍ਹਾਂ ’ਚ ਸਕੂਲ, ਕਾਲਜ ਤੇ ਹੋਰ ਸਿਖਿਆ ਸੰਸਥਾਂਵਾਂ ਤੇ ਕੋਚਿੰਗ ਸੰਸਥਾਂਵਾਂ ਬੰਦ ਰਹਿਣਗੀਆਂ। ਹੋਟਲ, ਰੈਸਟੋਰੈਂਟ ਤੇ ਦੂਸਰੀਆਂ ਮੇਜ਼ਬਾਨੀ ਸੇਵਾਵਾਂ (ਸਰਕਾਰੀ ਮੰਤਵ ਅਤੇ ‘ਇਕਾਂਤਵਾਸ’ ਲਈ ਵਰਤੋਂ ’ਚ ਲਿਆਂਦੀਆਂ ਗਈਆਂ ਸੇਵਾਵਾਂ ਨੂੰ ਛੱਡ ਕੇ) ’ਤੇ ਰੋਕ ਰਹੇਗੀ। ਸਿਨੇਮਾ, ਮਾਲ, ਸ਼ਾਪਿੰਗ ਕੰਪਲੈਕਸ, ਜਿਮਨੇਜ਼ੀਅਮ, ਤੈਰਾਕੀ ਤਲਾਅ, ਮਨੋਰੰਜਕ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਤੇ ਅਜਿਹੇ ਹੋਰ ਇਕੱਤਰਤਾਵਾਂ ਵਾਲੇ ਸਥਾਨ ਵੀ ਬੰਦ ਰਹਿਣਗੇ। ਹਰ ਤਰ੍ਹਾਂ ਦੀ ਸਮਾਜਿਕ, ਰਾਜਨੀਤਕ, ਖੇਡ, ਮਨੋਰੰਜਕ, ਵਿਦਿਅਕ, ਸਭਿਆਚਾਰਕ, ਧਾਰਮਿਕ ਸਮਾਗਮ ਤੇ ਹੋਰ ਅਜਿਹੀਆਂ ਇਕੱਤਰਤਾਵਾਂ ’ਤੇ ਰੋਕ ਰਹੇਗੀ।

ਜ਼ਿਲ੍ਹੇ ’ਚ ਜਿਹੜੀਆਂ ਗਤੀਵਿਧੀਆਂ ਦੀ ਮਨਜੂਰੀ ਹੋਵੇਗੀ, ਉਨ੍ਹਾਂ ’ਚ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐਸ ਓ ਪੀ) ਤਹਿਤ ਯਾਤਰੀ ਵਾਹਨਾਂ ਤੇ ਬੱਸਾਂ ਦੀ ਆਗਿਆ ਹੋਵੇਗੀ। ਅੰਤਰ ਰਾਜੀ ਯਾਤਰੀ ਵਾਹਨਾਂ ਦੀ ਵਰਤੋਂ ਸਬੰਧਤ ਰਾਜ/ਜ਼ਿਲ੍ਹੇ ਦੀ ਸਹਿਮਤੀ ਦੇ ਆਧਾਰ ’ਤੇ ਇਨ੍ਹਾਂ ਵਿਅਕਤੀਆਂ ਲਈ ਐਸ ਓ ਪੀ ’ਚ ਵਰਣਿਤ ਗ੍ਰਹਿ ਮਾਮਲੇ ਮੰਤਰਾਲਾ ਦੀਆਂ ਸੇਧਾਂ ਦੇ ਅਨੁਸਾਰ ਹੋਵੇਗੀ।  ਟੈਕਸੀ/ਕੈਬ ਦੀ ਆਗਿਆ ਰਾਜ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਕੋਵਿਡ-19 ਤਹਿਤ ਸਮੇਂ-ਸਮੇਂ ਜਾਰੀ ਐਸ ਓ ਪੀ ਦੇ ਆਧਾਰ ’ਤੇ ਹੋਵੇਗੀ। ਸਾਈਕਲ, ਰਿਕਸ਼ਾ ਤੇ ਆਟੋ ਰਿਕਸ਼ਾ ਦੀ ਆਗਿਆ ਰਾਜ ਦੇ ਟ੍ਰਾਸਪੋਰਟ ਵਿਭਾਗ ਵੱਲੋਂ ਕੋਵਿਡ-19 ਤਹਿਤ ਸਮੇਂ-ਸਮੇਂ ਜਾਰੀ ਐਸ ਓ ਪੀ ਦੇ ਆਧਾਰ ’ਤੇ ਹੋ ਸਕੇਗੀ। ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਵਰਤੋਂ ਦੀ ਆਗਿਆ ਵੀ ਰਾਜ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਜਾਰੀ ਐਸ ਓ ਪੀ ਦੇ ਆਧਾਰ ’ਤੇ ਹੋਵੇਗੀ।

ਸ਼ਾਪਿੰਗ, ਦਫ਼ਤਰ ਅਤੇ ਕੰਮ ’ਤੇ ਜਾਣ ਲਈ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ ਬਸ਼ਰਤੇ ਇਸ ਸਬੰਧੀ ਜਾਰੀ ਐਸ ਓ ਪੀ ’ਚ ਵਰਣਿਤ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ।