ਨਿਤਿਨ ਕੋਹਲੀ ਵੱਲੋਂ ਗੁਲਾਬ ਪਾਰਕ, ਲਾਜਪਤ ਨਗਰ ਵਿਖੇ ਨਵੇਂ ਟਿਊਬਵੈੱਲ ਦਾ ਉਦਘਾਟਨ

0
456

ਵਾਰਡ ਨੰਬਰ 30 ਵਿੱਚ ਬਿਹਤਰ ਪਾਣੀ ਸਪਲਾਈ ਵੱਲ ਵੱਡਾ ਕਦਮ, ਲਾਜਪਤ ਨਗਰ ਨਿਵਾਸੀਆਂ ਵੱਲੋਂ ਨਿਤਿਨ ਕੋਹਲੀ ਦਾ ਧੰਨਵਾਦ

ਜਲੰਧਰ ਦੇ ਗੁਲਾਬ ਪਾਰਕ, ਲਾਜਪਤ ਨਗਰ ਵਿਖੇ ਨਵੇਂ ਲੱਗੇ ਟਿਊਬਵੈੱਲ ਦਾ ਉਦਘਾਟਨ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਬਿਹਤਰ ਪਾਣੀ ਸਪਲਾਈ ਮੁਹੱਈਆ ਕਰਵਾਉਣਾ ਅਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਪਹਿਲ ਹੈ।

ਨਿਤਿਨ ਕੋਹਲੀ ਨੇ ਕਿਹਾ ਕਿ ਇਹ ਨਵਾਂ ਟਿਊਬਵੈੱਲ ਵਾਰਡ ਨੰਬਰ 30 ਦੇ ਲੋਕਾਂ ਨੂੰ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੱਡੀ ਰਾਹਤ ਦੇਵੇਗਾ ਅਤੇ ਨਿਵਾਸੀਆਂ ਨੂੰ ਹੋਰ ਵਧੀਆ ਸਹੂਲਤ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਲਗਾਤਾਰ ਹਰ ਵਾਰਡ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਕੇ ਅੱਗੇ ਵਧਾਇਆ ਜਾ ਰਿਹਾ ਹੈ।

ਇਸ ਮੌਕੇ ਵਾਰਡ ਨੰਬਰ 30 ਦੇ ਵਾਰਡ ਇੰਚਾਰਜ ਅਜੈ ਚੋਪੜਾ ਜੀ ਸਮੇਤ ਸੁਬਾਸ਼ ਸ਼ਰਮਾ ਜੀ, ਸੰਜੀਵ ਤ੍ਰੇਹਨ ਜੀ, ਪ੍ਰਵੀਨ ਪੱਬੀ ਜੀ, ਗੋਲਡੀ ਮਰਵਾਹਾ ਜੀ, ਧੀਰਜ ਸੇਠ ਜੀ, ਐਮ.ਬੀ. ਬਾਲੀ ਜੀ, ਮਨੀਸ਼ ਸ਼ਰਮਾ ਜੀ, ਸ਼ਿਵਮ ਸ਼ਰਮਾ ਜੀ, ਸਕਿਤਾ ਜਾਵੀ ਜੀ ਅਤੇ ਸਮੂਹ ਵਾਰਡ ਨਿਵਾਸੀ ਮੌਜੂਦ ਸਨ।

ਲਾਜਪਤ ਨਗਰ ਰੈਜ਼ੀਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਪੁਰੀ ਜੀ, ਵਾਈਸ ਪ੍ਰਧਾਨ ਕੋਸ਼ਿਲ ਸ਼ਰਮਾ ਜੀ, ਵਾਈਸ ਚੇਅਰਮੈਨ ਰਾਕੇਸ਼ ਝਾਂਝੀ ਜੀ, ਜਨਰਲ ਸਕੱਤਰ ਨੀਰਜ ਬੈਰੀ ਜੀ, ਜਾਇੰਟ ਸਕੱਤਰ ਗਗਨ ਰਲਹਨ ਜੀ, ਸਿਧਾਰਥ ਕਲਰਾ ਜੀ ਅਤੇ ਰਜਤ ਜੈਨ ਜੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਲਾਜਪਤ ਨਗਰ ਦੇ ਨਿਵਾਸੀਆਂ ਨੇ ਕਿਹਾ ਕਿ ਨਿਤਿਨ ਕੋਹਲੀ ਵੱਲੋਂ ਇਲਾਕੇ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਟਿਊਬਵੈੱਲ ਦੇ ਚਾਲੂ ਹੋਣ ਨਾਲ ਪਾਣੀ ਦੀ ਸਪਲਾਈ ਵਿੱਚ ਵੱਡਾ ਸੁਧਾਰ ਆਵੇਗਾ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ। ਇਸ ਮੌਕੇ ਵਾਰਡ ਇੰਚਾਰਜ ਅਜੈ ਚੋਪੜਾ ਜੀ ਅਤੇ ਲਾਜਪਤ ਨਗਰ ਦੇ ਨਿਵਾਸੀਆਂ ਵੱਲੋਂ ਨਿਤਿਨ ਕੋਹਲੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਅੰਤ ਵਿੱਚ ਨਿਤਿਨ ਕੋਹਲੀ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦਾ ਵਿਸ਼ਵਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਉਹ ਹਮੇਸ਼ਾ ਲੋਕਾਂ ਦੀ ਸੇਵਾ ਲਈ ਵਚਨਬੱਧ ਰਹਿਣਗੇ।