ਨਿਰਭਯਾ ਮਾਮਲੇ ਦੀ ਸੁਣਵਾਈ ਦੌਰਾਨ ਬੇਹੋਸ਼ ਹੋਈ ਜਸਟਿਸ ਭਾਨੂਮਤੀ, ਕੀ ਹੋਇਆ ਅਦਾਲਤ ‘ਚ, ਜਾਨਣ ਲਈ ਪੜੋ ਖਬਰ

0
383

ਨਵੀਂ ਦਿੱਲੀ. ਨਿਰਭਯਾ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਵਿਨੈ ਕੁਮਾਰ ਸ਼ਰਮਾ ਦੀ ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਜਸਟਿਸ ਭਾਨੂਮਤੀ ਅਦਾਲਤ ਦੇ ਕਮਰੇ ਵਿੱਚ ਹੀ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਉਸਨੂੰ ਤੁਰੰਤ ਚੈਂਬਰ ਵਿਚ ਲਿਜਾਇਆ ਗਿਆ। ਬੈਂਚ ਨੇ ਸੁਣਵਾਈ ਮੁਲਤਵੀ ਕਰ ਦਿੱਤੀ ਤੇ ਕਿਹਾ ਕਿ ਇਸ ਸੰਬੰਧੀ ਆਦੇਸ਼ ਬਾਅਦ ਵਿੱਚ ਜਾਰੀ ਕੀਤੇ ਜਾਣਗੇ।

ਫੈਸਲਾ ਸੁਣਾਏ ਜਾਣ ਤੋਂ ਠੀਕ ਪਹਿਲਾਂ ਜਸਟੀਸ ਭਾਨੂਮਤੀ ਨੂੰ ਚੱਕਰ ਆ ਗਿਆ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਤਕਰੀਬਨ 20-30 ਸਕਿੰਟਾਂ ਬਾਅਦ ਜਸਟਿਸ ਭਾਨੂਮਤੀ ਨੂੰ ਹੋਸ਼ ਆਇਆ। ਦੱਸਿਆ ਜਾ ਰਿਹਾ ਹੈ ਕਿ ਉਹਨਾ ਨੂੰ ਬੁਖਾਰ ਵੀ ਸੀ ਅਤੇ ਉਸਦਾ ਬਲੱਡ ਪ੍ਰੈਸ਼ਰ ਵੀ ਵੱਧ ਗਿਆ ਸੀ। ਜਸਟਿਸ ਭਾਨੂਮਤੀ ਨੂੰ ਮਹਿਲਾ ਪੁਲਿਸ ਮੁਲਾਜਮ ਚੈਂਬਰ ਤੋਂ ਵਹੀਲ ਚੇਅਰ ਤੇ ਡਿਸਪੈਂਸਰੀ ਤੱਕ ਲੈ ਕੇ ਗਈਆਂ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।