ਨਿਰਭਯਾ ਕੇਸ: ਦੋਸ਼ੀ ਪਵਨ ਵੀ ਦਯਾ ਯਾਚਿਕਾ ਖਾਰਿਜ, ਅੰਤਮ ਡੈਥ ਵਾਰੰਟ ਲਈ ਕੋਰਟ ਜਾਵੇਗਾ ਤਿਹਾੜ

0
383

ਨਵੀਂ ਦਿੱਲੀ. ਨਿਰਭਯਾ ਕੇਸ ਦੇ ਦੋਸ਼ੀ ਪਵਨ ਦੇ ਦਯਾ ਯਾਚਿਕਾ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾਰਿਜ ਕਰ ਦਿੱਤੀ। ਇਸਦੇ ਨਾਲ ਹੀ ਚਾਰੋ ਦੋਸ਼ੀਆਂ ਦੇ ਸਾਰੇ ਕਾਨੂੰਨੀ ਵਿਕਲਪ ਹੁਣ ਖਤਮ ਹੋ ਗਏ ਹਨ ਅਤੇ ਉਹਨਾਂ ਦਾ ਫਾਂਸੀ ‘ਤੇ ਚੜਨਾ ਤੈਅ ਹੈ। ਹੁਣ ਤਿਹਾੜ ਜੇਲ ਪ੍ਰਸ਼ਾਸਨ ਪਟੀਆਲਾ ਹਾਉਸ ਕੋਰਟ ਵਿੱਚ ਨਵੇਂ ਡੇਥ ਵਾਰੰਟ ਦੀ ਅਪੀਲ ਕਰੇਗਾ। ਸੂਤਰਾਂ ਦਾ ਕਹਿਣਾ ਹੈ ਕਿ ਮਾਰਚ ਵਿੱਚ ਹੀ ਦੋਸ਼ੀਆਂ ਨੂੰ ਫਾਂਸੀ ਹੋ ਜਾਵੇਗੀ।

ਨਿਰਭਯਾ ਦੇ ਮਾਤਾ-ਪਿਤਾ ਦੀ ਵਕੀਲ ਸੀਮਾ ਕੁਸ਼ਵਾਹਾ ਦਾ ਕਹਿਣਾ ਹੈ ਕਿ ਦਿੱਲੀ ਦੀ ਅਦਾਲਤ ਵਿੱਚ ਨਵੀਂ ਯਾਚਿਕਾ ਦੇ ਰਹੇ ਹਨ ਤਾਂ ਜੋ ਦੋਸ਼ੀਆਂ ਦੀ ਫਾਂਸੀ ਦੀ ਨਵੀਂ ਤਾਰੀਖ ਤੈਅ ਹੋ ਸਕੇ। ਸਾਰੇ ਦੋਸ਼ੀ ਹੁਣ ਆਪਣੇ ਸਾਰੇ ਕਾਨੂੰਨੀ ਅਧਿਕਾਰਾਂ ਦਾ ਇਸਤੇਮਾਲ ਕਰ ਚੁੱਕੇ ਹਨ। ਹੁਣ ਜਿਸ ਤਾਰੀਖ ਦਾ ਡੈਥ ਵਾਰੰਟ ਜਾਰੀ ਹੋਵੇਗਾ ਉਹ ਫਾਂਸੀ ਦੀ ਅੰਤਿਮ ਤਾਰੀਖ ਹੋਵੇਗੀ। ਕਿਉਂਕੀ ਜੇ ਅਦਾਲਤ ਨਵਾਂ ਡੈਥ ਵਾਰੰਟ ਜਾਰੀ ਕਰਦੀ ਹੈ ਤਾਂ ਉਹ 14 ਦਿਨ ਬਾਅਦ ਦੀ ਤਾਰੀਖ ਦਿੰਦੀ ਹੈ। ਇਸ ਕਰਕੇ ਦੋਸ਼ੀਆਂ ਦੀ ਫਾਂਸੀ ਮਾਰਚ ਵਿੱਚ ਹੋਣਾ ਤੈਅ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।