ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬੰਦੂਕ ਦੀ ਨੋਕ ‘ਤੇ ਡੇਅਰੀ ‘ਚੋਂ ਮੱਝਾ ਖੋਲ੍ਹ ਕੇ ਲੈ ਗਏ ਨਿਹੰਗ, ਨੌਕਰ ਨੂੰ ਬਣਾਇਆ ਬੰਧਕ

0
341

ਅੰਮ੍ਰਿਤਸਰ, 21 ਅਕਤੂਬਰ | ਪਿੰਡ ਮੂਲੇਚੱਕ ਨੇੜੇ ਭਾਈ ਵੀਰ ਸਿੰਘ ਕਾਲੋਨੀ ਵਿਚ ਨਿਹੰਗਾਂ ਵੱਲੋਂ ਇੱਕ ਡੇਅਰੀ ਮਾਲਕ ਦੇ ਨੌਕਰ ਨੂੰ ਬੰਧਕ ਬਣਾ ਕੇ 10 ਮੱਝਾਂ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਵੀਡੀਓ ਵੀ ਬਣਾਈ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਪੁਲਿਸ ਪ੍ਰਸ਼ਾਸਨ ਵੀ ਮੌਕੇ ‘ਤੇ ਪਹੁੰਚ ਗਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਅੰਮ੍ਰਿਤਸਰ ਦੇ ਭਗਤਾਂਵਾਲਾ ਨੇੜੇ ਰਹਿਣ ਵਾਲੇ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਚਾਚੇ ਨਾਲ ਮਿਲ ਕੇ ਭਾਈ ਵੀਰ ਸਿੰਘ ਕਾਲੋਨੀ ਵਿਚ ਕੁਝ ਮੱਝਾਂ ਪਾਲੀਆਂ ਹਨ। ਬਿੱਟੂ ਸ਼ਾਹ ਫਤਿਹਪੁਰ ਨਾਲ ਉਸ ਦਾ ਲੈਣ-ਦੇਣ ਚਲਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਬਿੱਟੂ ਸ਼ਾਹ ਕੁਝ ਨਿਹੰਗਾਂ ਨੂੰ ਆਪਣੇ ਨਾਲ ਲੈ ਕੇ ਆਇਆ ਅਤੇ ਸਭ ਤੋਂ ਪਹਿਲਾਂ ਉਸ ਦੀ ਡੇਅਰੀ ‘ਤੇ ਰਹਿੰਦੇ ਵਿਅਕਤੀ ਨੂੰ ਬੰਧਕ ਬਣਾ ਲਿਆ ਅਤੇ ਉਸ ਤੋਂ ਬਾਅਦ ਉਸ ਨੂੰ ਬੁਲਾਇਆ ਗਿਆ, ਜਿਸ ‘ਤੇ ਉਸ ਨੇ ਬਿੱਟੂ ਸ਼ਾਹ ਨੂੰ ਕਿਹਾ ਕਿ ਉਨ੍ਹਾਂ ਦਾ ਲੈਣ-ਦੇਣ ਹੈ ਇਸ ਲਈ ਬੈਠ ਕੇ ਗੱਲ ਕਰੀਏ ਪਰ ਨਿਹੰਗਾਂ ਨੇ ਮੈਨੂੰ ਬੰਦੂਕ ਦੀ ਨੋਕ ‘ਤੇ ਇਕ ਪਾਸੇ ਧੱਕ ਦਿੱਤਾ, ਮੇਰੀਆਂ ਦਸ ਮੱਝਾਂ ਨੂੰ ਖੋਲ੍ਹ ਦਿੱਤਾ ਅਤੇ ਉਨ੍ਹਾਂ ਨੂੰ ਇਕ ਟਰੱਕ ਵਿਚ ਲੈ ਗਏ।

ਪੀੜਤ ਅਨੁਸਾਰ ਨਿਹੰਗਾਂ ਵਿਚ 20 ਤੋਂ 25 ਦੇ ਕਰੀਬ ਲੋਕ ਸਨ। ਇਨ੍ਹਾਂ ਸਾਰਿਆਂ ਕੋਲ ਹਥਿਆਰ ਸਨ ਅਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਉਹ ਮੱਝਾਂ ਲੈ ਕੇ ਜਾ ਰਹੇ ਹਨ ਅਤੇ ਜੇਕਰ ਸਵੇਰ ਤੱਕ ਇਹ ਜਗ੍ਹਾ ਉਨ੍ਹਾਂ ਦੇ ਨਾਂ ਨਾ ਕਰਵਾਈ ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਾਰ ਦੇਣਗੇ। ਇਸ ਮੌਕੇ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੈਨੂੰ ਇੱਕ ਘੰਟੇ ਤੱਕ ਬੰਧਕ ਬਣਾ ਕੇ ਰੱਖਿਆ ਅਤੇ ਬੰਦੂਕ ਦੀ ਨੋਕ ‘ਤੇ ਜ਼ਬਰਦਸਤੀ ਕੀਤੀ ਅਤੇ ਮੇਰੀ ਵੀਡੀਓ ਵੀ ਬਣਾਈ।

ਇਸ ਮੌਕੇ ਉਸ ਹਵੇਲੀ ਦੇ ਮਾਲਕ ਸ਼ਿੰਦੇ ਨੇ ਦੱਸਿਆ ਕਿ ਇਹ ਹਵੇਲੀ ਉਸ ਦੀ ਹੈ ਅਤੇ ਬੇਅੰਤ ਸਿੰਘ ਨੇ ਇੱਥੇ ਮੱਝਾਂ ਰੱਖੀਆਂ ਹੋਈਆਂ ਹਨ। ਬਿੱਟੂ ਸ਼ਾਹ ਆਪਣੇ ਨਾਲ ਕੁਝ ਨਿਹੰਗਾਂ ਨੂੰ ਲੈ ਕੇ ਆਇਆ ਅਤੇ ਬੇਅੰਤ ਸਿੰਘ ‘ਤੇ ਹਮਲਾ ਕਰ ਕੇ ਉਸ ਦੀਆਂ ਦਸ ਮੱਝਾਂ ਮੇਰੀ ਹਵੇਲੀ ਵਿਚੋਂ ਖੋਹ ਕੇ ਲੈ ਗਿਆ। ਇਹ ਹਵੇਲੀ ਮੇਰੀ ਹੈ ਅਤੇ ਉਹ ਮੈਨੂੰ ਪੁੱਛੇ ਬਿਨਾਂ ਅੰਦਰ ਵੜ ਗਏ ਅਤੇ ਮੇਰੇ ਛੋਟੇ ਬੇਟੇ ਨੂੰ ਵੀ ਬੰਦੂਕ ਦੀ ਨੋਕ ‘ਤੇ ਇਕ ਪਾਸੇ ਬਿਠਾ ਦਿੱਤਾ ਗਿਆ। ਏ.ਐਸ.ਆਈ ਬਲਵਿੰਦਰ ਸਿੰਘ ਮਸੀਹ ਨੇ ਦੱਸਿਆ ਕਿ ਪੀੜਤ ਦੀਆਂ ਮੱਝਾਂ ਜਲਦੀ ਹੀ ਵਾਪਸ ਕਰਵਾ ਦਿੱਤੀਆਂ ਜਾਣਗੀਆਂ। ਜੇਕਰ ਮੁਲਜ਼ਮ ਹਥਿਆਰ ਲੈ ਕੇ ਆਏ ਸਨ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)