ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ, ਬਚਾਉਣ ਆਏ ਮੁੰਡੇ ‘ਤੇ ਵੀ ਕੀਤੇ ਫਾਇਰ, ਮੱਥਾ ਟੇਕਣ ਜਾ ਰਹੇ ਸੀ ਗੁਰੂਘਰ

0
708

ਤਰਨਤਾਰਨ | ਇਥੋਂ ਦੇ ਪਿੰਡ ਵੇਈਂਪੁਈ ‘ਚ ਨਿਹੰਗ ਸਿੰਘ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਨਿਹੰਗ ਸਿੰਘ ਗੁਰੂ ਘਰ ਤੋਂ ਮੱਥਾ ਟੇਕ ਕੇ ਘਰ ਵਾਪਸ ਪਰਤ ਰਿਹਾ ਸੀ। ਨਿਹੰਗ ਸਿੰਘ ਦੇ ਮੁੰਡੇ ‘ਤੇ ਵੀ ਗੋਲ਼ੀਆਂ ਚਲਾ ਦਿੱਤੀਆਂ ਗਈਆਂ, ਜਿਸ ਨੂੰ ਗੰਭੀਰ ਹਾਲਤ ‘ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਸੁਖਵਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਰੋਜ਼ਾਨਾ ਵਾਂਗ ਮੱਥਾ ਟੇਕਣ ਲਈ ਗੁਰੂ ਘਰ ਜਾ ਰਿਹਾ ਸੀ।

ਪਿੰਡ ਦੇ ਵਿਅਕਤੀਆਂ ਨੇ ਰੰਜਿਸ਼ਨ ਉਸ ‘ਤੇ ਗੋਲ਼ੀਆਂ ਚਲਾਈਆਂ। ਘਟਨਾ ਤੋਂ ਪਹਿਲਾਂ ਉਕਤ ਵਿਅਕਤੀਆਂ ਦੀ ਨਿਹੰਗ ਸਿੰਘ ਨਾਲ ਬਹਿਸ ਹੋਈ ਅਤੇ ਨਿਹੰਗ ਸਿੰਘ ਦਾ ਮੁੰਡਾ, ਜੋ ਕਿ 10ਵੀਂ ਵਿਚ ਪੜ੍ਹਦਾ ਹੈ, ਮੌਕੇ ‘ਤੇ ਪਹੁੰਚ ਗਿਆ। ਗੋਇੰਦਵਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।