ਚੰਡੀਗੜ੍ਹ| ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਅਨਮੋਲ ਗਗਨ ਮਾਨ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਅੱਜ ਕਈ ਐਲਾਨ ਕੀਤੇ। ਮਾਨ ਨੇ ਕਿਹਾ ਕਿ ਅਨੰਦਪੁਰ ਸਾਹਿਬ ਵਿਚ ਨਿਹੰਗ ਸਿੰਘ ਉਲੰਪਿਕ ਕਰਵਾਇਆ ਜਾਵੇਗਾ, ਰਾਹੀਂ ਸਿੱਖ ਮਾਰਸ਼ਲ ਆਰਟ ਗਤਕੇ ਨੂੰ ਪ੍ਰਫੁੱਲਿਤ ਕੀਤਾ ਜਾਵੇਗਾ।
ਇਸਤੋਂ ਇਲਾਵਾ ਫਾਜ਼ਿਲਕਾ ਵਿਚ ਹੈਂਡੀਕਾਫਟ ਮੇਲਾ ਕਰਵਾਇਆ ਜਾਵੇਗਾ। ਅੰਮ੍ਰਿਤਸਰ ਵਿਚ ਰੰਗਲਾ ਪੰਜਾਬ ਫੈਸਟੀਵਲ ਨਾਂ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਜੋ ਇਕ ਨੈਸ਼ਨਲ ਲੈਵਲ ਦਾ ਫੈਸਟੀਵਲ ਹੋਵੇਗਾ।