ਕੁੱਲ੍ਹੜ ਪੀਜ਼ਾ ਕਪਲ ਦੀ ਸੁਰੱਖਿਆ ਨੂੰ ਲੈ ਕੇ ਫਿਰ ਗੁੱਸੇ ‘ਚ ਆਏ ਨਿਹੰਗ, ਕਿਹਾ- ਅਸੀਂ ਨਹੀਂ ਡਰਦੇ, ਪੱਗ ‘ਤੇ ਦਾਗ ਲਾਉਣ ਵਾਲੇ ਨੂੰ ਨਹੀਂ ਬਖਸ਼ਾਂਗੇ

0
322

ਜਲੰਧਰ, 25 ਅਕਤੂਬਰ | ਕੁੱਲ੍ਹੜ ਪੀਜ਼ਾ ਖਿਲਾਫ ਨਿਹੰਗਾਂ ਨੇ ਫਿਰ ਤੋਂ ਆਪਣਾ ਵਿਰੋਧ ਜ਼ਾਹਿਰ ਕੀਤਾ ਗਿਆ ਹੈ। ਨਿਹੰਗ ਮਾਨ ਸਿੰਘ ਅਕਾਲੀ ਨੇ ਕਿਹਾ ਕਿ ਕੁੱਲ੍ਹੜ ਪੀਜ਼ਾ ਨੇ ਕੱਲ ਹਾਈ ਕੋਰਟ ਪਹੁੰਚ ਕੇ ਸੁਰੱਖਿਆ ਦੀ ਮੰਗ ਕੀਤੀ ਸੀ। ਅਜਿਹੀ ਸਥਿਤੀ ਵਿਚ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਅਕਾਲੀ ਨੇ ਅੱਗੇ ਕਿਹਾ ਕਿ ਜੇਲਾਂ ਸਾਡੇ ਲਈ ਬਣੀਆਂ ਹਨ। ਹਾਈਕੋਰਟ ਨੇ ਸੁਰੱਖਿਆ ਦੇ ਹੁਕਮ ਦਿੱਤੇ ਹਨ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਮੈਦਾਨ ਛੱਡ ਕੇ ਭੱਜ ਜਾਵਾਂਗੇ। ਨਿਹੰਗ ਮਾਨ ਸਿੰਘ ਅਕਾਲੀ ਨੇ ਕਿਹਾ ਕਿ ਜੇ ਕੋਈ ਜ਼ਿਆਦਾ ਕਰੇਗਾ ਤਾਂ ਫਿਰ ਅਸੀਂ ਨਹੀਂ ਜਾਂ ਉਹ ਨਹੀਂ। ਤੁਹਾਡੇ ਦੋਵਾਂ ਦੀ ਜੋ ਜ਼ਿੰਦਗੀ ਹੈ, ਉਸ ਨੂੰ ਨਿੱਜੀ ਰੱਖੋ ਨਾ ਕਿ ਬਾਹਰਲੇ ਲੋਕਾਂ ਲਈ। ਦੱਸ ਦੇਈਏ ਕਿ ਹਾਈਕੋਰਟ ਨੇ ਕੁੱਲ੍ਹੜ ਪੀਜ਼ਾ ਜੋੜੇ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਸਨ ਅਤੇ ਪੰਜਾਬ ਪੁਲਿਸ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)