ਹੁਣ ਰਾਤ 8 ਵਜੇ ਤੋਂ ਲੱਗੇਗਾ ਨਾਇਟ ਕਰਫਿਊ, ਜਿੰਮ, ਸਿਨੇਮਾ ਘਰ, ਰੈਸਟੋਰੈਂਟ, ਢਾਬੇ 50 ਫੀਸਦੀ ਸਮਰੱਥਾ ਨਾਲ ਖੁੱਲ ਸਕਣਗੇ, ਪੜ੍ਹੋ ਕੈਪਟਨ ਸਰਕਾਰ ਦੇ ਨਵੇਂ ਆਰਡਰ

0
41411

ਚੰਡੀਗੜ| ਪੰਜਾਬ ‘ਚ ਕੋਰੋਨਾ ਕੇਸ ਘਟਦਿਆਂ ਹੀ ਸਖਤੀਆਂ ਵੀ ਲਗਾਤਾਰ ਘਟਾਈਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਰਾਹਤ ਦਿੱਤੀ ਹੈ।

ਕੋਵਿਡ-ਰਿਵਊ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਜਿੰਮ, ਸਿਨੇਮਾਘਰ, ਰੈਸਟੋਰੈਂਟ, ਢਾਬੇ ਅਤੇ ਹੋਰ ਖਾਣ ਪੀਣ ਵਾਲੀਆਂ ਥਾਵਾ 50 ਫੀਸਦੀ ਸਮਰੱਥਾ ਨਾਲ 16 ਜੂਨ ਤੋਂ ਖੁੱਲ ਸਕਣਗੀਆਂ।

ਵਿਆਹ ਅਤੇ ਅੰਤਿਮ ਸੰਸਕਾਰ ‘ਚ ਹੁਣ 50 ਬੰਦੇ ਸ਼ਾਮਿਲ ਹੋ ਸਕਦੇ ਹਨ। ਇਹ ਹੁਕਮ 25 ਜੂਨ ਤੱਕ ਲਾਗੂ ਰਹਿਣਗੇ। ਇਸ ਤੋਂ ਬਾਅਦ ਫਿਰ ਰਿਵਊ ਮੀਟਿੰਗ ਕਰਕੇ ਫੈਸਲੇ ਲਏ ਜਾਣਗੇ।

ਨਾਇਟ ਕਰਫਿਊ ਹੁਣ 7 ਵਜੇ ਦੀ ਥਾਂ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ। ਐਤਵਾਰ ਨੂੰ ਲੌਕਡਾਊਨ ਹੀ ਰਹੇਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਬਾਰ, ਪੱਬ ਅਤੇ ਅਹਾਤੇ ਫਿਲਹਾਲ ਬੰਦ ਰਹਿਣਗੇ। ਐਜੂਕੇਸ਼ਨਲ ਸੰਸਥਾਵਾਂ ਜਿਵੇਂ ਕਿ ਸਕੂਲ, ਕਾਲਜ ਤੇ ਇੰਸਟੀਟਿਊਟਸ ਫਿਲਹਾਲ ਬੰਦ ਰਹਿਣਗੇ।

ਸੀਐਮ ਨੇ ਕਿਹਾ ਕਿ ਜਿਲਿਆਂ ਦੇ ਡੀਸੀ ਦੁਕਾਨਾਂ ਖੋਲਣ ਦਾ ਸਮਾਂ ਆਪਣੇ ਮੁਤਾਬਿਕ ਵਧਾ ਸਕਦੇ ਹਨ। ਐਤਵਾਰ ਦੇ ਲੌਕਡਾਊਨ ਤੇ ਵੀ ਡਿਪਟੀ ਕਮਿਸ਼ਨਰ ਆਪਣੇ ਪੱਧਰ ਤੇ ਫੈਸਲਾ ਲੈ ਸਕਣਗੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)

ਜਲੰਧਰ ਦੇ ਇਸ ਬੰਦੇ ਦੇ ਸ਼ਰੀਰ ‘ਚ ਚਿਪਕ ਰਹੇ ਸਟੀਲ ਦੇ ਭਾਂਡੇ, ਵੇਖੋ ਵੀਡੀਓ