ਅੱਜ ਤੋਂ ਪੂਰੇ ਪੰਜਾਬ ‘ਚ ਨਾਇਟ ਕਰਫਿਊ, ਹੁਣ ਇਸ ਦਿਨ ਤੱਕ ਬੰਦ ਰਹਿਣਗੇ ਸਕੂਲ

0
2307

ਚੰਡੀਗੜ੍ਹ | ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸਰਕਾਰ ਦੁਆਰਾ ਲਗਾਤਾਰ ਸਖਤੀ ਵਰਤੀ ਜਾ ਰਹੀ ਹੈ। ਇਸ ਕਰਕੇ 10 ਅਪ੍ਰੈਲ ਤੋਂ ਪਹਿਲਾ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ। ਪੂਰੇ ਪੰਜਾਬ ਸੂਬੇ ‘ਚ 30 ਅਪ੍ਰੈਲ ਤੱਕ ਨਾਇਟ ਕਰਫਿਊ ਲਗਾ ਦਿੱਤਾ ਗਿਆ ਹੈ।

ਨਾਇਟ ਕਰਫਿਊ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਇਸਦੇ ਨਾਲ ਹੀ ਭੋਗ, ਅੰਤਿਮ ਸੰਸਕਾਰ, ਵਿਆਹ ਵਿੱਚ ਲੋਕਾਂ ਦੀ ਗਿਣਤੀ ਵਧਾਉਂਦੇ ਹੋਏ ਇਨਡੋਰ 50 ਅਤੇ ਆਊਟ ਡੋਰ 100 ਲੋਕਾਂ ਨੂੰ ਇਜਾਜਤ ਦਿੱਤੀ ਗਈ ਹੈ।

ਸਕੂਲਾਂ, ਕਾਲਜਾਂ ਨੂੰ 30 ਅਪ੍ਰੈਲ ਤੱਕ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰੀ ਦਫ਼ਤਰਾਂ ਵਿੱਚ ਹਰ ਕਰਮਚਾਰੀ ਨੇ ਮਾਸਕ ਪਾਉਣਾ ਜਰੂਰੀ ਕੀਤਾ ਗਿਆ। ਦੁਕਾਨਾਂ ਵਿੱਚ ਇੱਕ ਵਕਤ ‘ਤੇ 10 ਤੋਂ ਜਿਆਦਾ ਲੋਕ ਸ਼ਾਮਲ ਨਹੀਂ ਹੋਣਗੇ। ਰਾਜ ਵਿੱਚ ਕੋਈ ਵੀ ਰਾਜਨੀਤਿਕ ਰੈਲੀਆਂ ਨਹੀਂ ਹੋਣਗੀਆਂ। ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਾਜ ‘ਚ ਜੇ ਕੋਈ ਵੀ ਨੇਤਾ ਰਾਜਨੀਤਿਕ ਰੈਲੀ ਕੱਢੇਗਾ ਤਾਂ ਉਸ ਉੱਤੇ ਐਪੀਡੈਮਿਕ ਐਕਟ ਦੇ ਅਧੀਨ ਕੇਸ ਦਰਜ ਕੀਤਾ ਜਾਵੇਗਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)