ਬਠਿੰਡਾ ‘ਚ NIA ਦੀ ਰੇਡ ! ਗੈਂਗਸਟਰ ਹੈਪੀ ਪਾਸਿਆਨ ਨੂੰ ਫਲੋਅ ਕਰਨ ਵਾਲਿਆਂ ਘਰ ਪਹੁੰਚੀ ਪੁਲਿਸ

0
46

ਬਠਿੰਡਾ, 22 ਜਨਵਰੀ | ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਬੁੱਧਵਾਰ ਨੂੰ ਪੰਜਾਬ ਦੇ ਬਠਿੰਡਾ ‘ਚ ਛਾਪੇਮਾਰੀ ਕੀਤੀ। ਟੀਮ ਨੇ ਸ਼ੱਕ ਦੇ ਆਧਾਰ ‘ਤੇ ਸੰਨੀ ਜੌੜਾ ਉਰਫ਼ ਗੁਰਪ੍ਰੀਤ ਸਿੰਘ ਅਤੇ ਮਨੀ ਜੌੜਾ ਪੁੱਤਰ ਦਰਸ਼ਨ ਸਿੰਘ ਵਾਸੀ ਗਲੀ ਨੰਬਰ 19, ਪ੍ਰਤਾਪ ਨਗਰ (ਰਾਜੂ ਬੇਬੇ ਵਾਲੀ ਗਲੀ) ਦੁਸਹਿਰਾ ਗਰਾਊਂਡ ਬਠਿੰਡਾ ਦੇ ਘਰ ਛਾਪਾ ਮਾਰਿਆ।

ਸਾਹਮਣੇ ਆਇਆ ਹੈ ਕਿ ਸੰਨੀ ਜੋੜਾ ਗੈਂਗਸਟਰ ਹੈਪੀ ਪਾਸਿਆਨ ਨੂੰ ਸੋਸ਼ਲ ਮੀਡੀਆ ‘ਤੇ ਫਾਲੋਅ ਕਰ ਰਿਹਾ ਹੈ ਅਤੇ ਉਸ ਕੋਲ ਬਠਿੰਡਾ ‘ਚ ਇਮੀਗ੍ਰੇਸ਼ਨ ਦਾ ਕੰਮ ਹੈ। ਹੈਪੀ ਪਾਸਿਆਨ ਪੰਜਾਬ ਵਿਚ ਹਾਲ ਹੀ ਵਿਚ ਹੋਏ ਗ੍ਰਨੇਡ ਹਮਲਿਆਂ ਵਿਚ ਸ਼ਾਮਲ ਹੈ। ਟੀਮ ਅਜੇ ਵੀ ਜਾਂਚ ਵਿਚ ਰੁੱਝੀ ਹੋਈ ਹੈ ਅਤੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।