NIA ਨੂੰ ਮਿਲੀ ਵੱਡੀ ਸਫਲਤਾ ! ਦਿੱਲੀ ਏਅਰਪੋਰਟ ਤੋਂ ਖਾਲਿਸਤਾਨੀ ਅੱਤਵਾਦੀ ਬਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ

0
468

ਨਵੀਂ ਦਿੱਲੀ, 25 ਅਕਤੂਬਰ | ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। NIA ਨੇ ਖਾਲਿਸਤਾਨੀ ਅੱਤਵਾਦੀ ਬਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਬਲਜੀਤ ਸਿੰਘ ਦੁਬਈ ਤੋਂ ਦਿੱਲੀ ਆ ਰਿਹਾ ਸੀ, ਜਿਵੇਂ ਹੀ ਉਹ ਦਿੱਲੀ ਏਅਰਪੋਰਟ ‘ਤੇ ਪਹੁੰਚਿਆ ਤਾਂ NIA ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਬਲਜੀਤ ਸਿੰਘ ਗੈਂਗਸਟਰ ਅਰਸ਼ ਡੱਲਾ ਦਾ ਖਾਸਮਖਾਸ ਹੈ। ਬਲਜੀਤ ਸਿੰਘ ਕਈ ਮਾਮਲਿਆਂ ਵਿਚ ਲੋੜੀਂਦਾ ਸੀ। ਉਸ ਖਿਲਾਫ ਅੱਤਵਾਦੀ ਘਟਨਾਵਾਂ ਸਮੇਤ ਕਈ ਹੋਰ ਅਪਰਾਧਿਕ ਮਾਮਲੇ ਦਰਜ ਹਨ। ਬਲਜੀਤ ਸਿੰਘ ਖ਼ਿਲਾਫ਼ ਫਰਵਰੀ ਮਹੀਨੇ ਵਿਚ ਵੀ ਐਲ.ਓ.ਸੀ. ਖੋਲ੍ਹੀ ਗਈ ਸੀ, ਉਸ ਤੋਂ ਬਾਅਦ ਜੂਨ 2024 ਵਿਚ ਅਦਾਲਤ ਵੱਲੋਂ ਉਸ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ।

NIA ਦਾ ਦਾਅਵਾ ਹੈ ਕਿ ਅੱਤਵਾਦੀ ਬਲਜੀਤ ਭਾਰਤ ਵਿਚ ਗੈਂਗਸਟਰ ਅਰਸ਼ਦੀਪ ਡੱਲਾ ਦੇ ਇੱਕ ਅਹਿਮ ਮੈਂਬਰ ਵਜੋਂ ਕੰਮ ਕਰਦਾ ਸੀ। ਉਸ ਨੇ ਭਾਰਤ ਵਿਚ ਅਰਸ਼ ਡੱਲਾ ਦੇ ਹੋਰ ਸਹਿਯੋਗੀਆਂ ਨੂੰ ਵੀ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ। ਇਹ ਉਨ੍ਹਾਂ ਟੀਚਿਆਂ ਦੀ ਵੀ ਪਛਾਣ ਕਰ ਕੇ KTF ਨੂੰ ਸੂਚਿਤ ਕਰਦਾ ਹੈ, ਜਿਥੋਂ ਰਿਕਵਰੀ ਕੀਤੀ ਜਾ ਸਕੇ। ਇਹ ਭਾਰਤ ਵਿਚ ਨਵੇਂ ਕਾਡਰਾਂ ਦੀ ਭਰਤੀ ਕਰਦਾ ਸੀ ਅਤੇ ਅੱਤਵਾਦੀਆਂ ਨੂੰ ਫੰਡ ਮੁਹੱਈਆ ਕਰਦਾ ਸੀ।