ਸੰਗਰੂਰ ਜੇਲ੍ਹ ‘ਚ NIA ਦੀ RAID : ਗੈਂਗਸਟਰ ਨੇ ਨਿਗਲਿਆ ਸਿਮ, ਫਰਸ਼ ਦੀ ਤ੍ਰੇੜ ‘ਚ ਲੁਕੋਇਆ ਮੋਬਾਈਲ ਬਰਾਮਦ

0
1713

ਸੰਗਰੂਰ। NIA ਨੇ ਜ਼ਿਲ੍ਹਾ ਸੰਗਰੂਰ ਦੀ ਜੇਲ੍ਹ ਵਿੱਚ ਛਾਪਾ ਮਾਰਿਆ। ਟੀਮ ਨੂੰ ਗੁਪਤਾ ਤੋਂ ਸੂਚਨਾ ਮਿਲੀ ਸੀ ਕਿ ਸੰਗਰੂਰ ਜੇਲ੍ਹ ਵਿੱਚ ਕਈ ਗੈਂਗਸਟਰ ਮੋਬਾਈਲ ਦੀ ਵਰਤੋਂ ਕਰਦੇ ਹਨ। ਐਨਆਈਏ ਦੀ ਟੀਮ ਨੇ ਜੇਲ੍ਹ ਵਿੱਚ 4 ਘੰਟੇ ਤੱਕ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਟੀਮ ਨੇ ਜੇਲ੍ਹ ਵਿੱਚ ਬੰਦ ਇੱਕ ਗੈਂਗਸਟਰ ਕੋਲੋਂ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ। ਗੈਂਗਸਟਰ ਦੀ ਪਛਾਣ ਦੀਪਕ ਕੁਮਾਰ ਬਿੰਨੀ ਗੁਰਜਰ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ।

ਲਾਰੈਂਸ ਦੇ ਦਿੱਲੀ ਰਵਾਨਾ ਹੋਣ ਤੋਂ ਦੋ ਦਿਨ ਬਾਅਦ ਐਨਆਈਏ ਨੇ ਪੰਜਾਬ ਵਿੱਚ ਗੈਂਗਸਟਰਾਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਬਿੰਨੀ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਮੋਬਾਈਲ ਦੀ ਵਰਤੋਂ ਕਰ ਰਿਹਾ ਸੀ। ਤੀਸਰੀ ਤਲਾਸ਼ੀ ਦੌਰਾਨ ਟੀਮ ਨੂੰ ਫਰਸ਼ ਦੀ ਦਰਾੜ ਵਿੱਚ ਛੁਪਾਇਆ ਇੱਕ ਚੀਨੀ ਮੋਬਾਈਲ ਫੋਨ ਮਿਲਿਆ। ਇਸ ਦਾ ਸਿਮ ਕਾਰਡ ਗੈਂਗਸਟਰ ਨੇ ਨਿਗਲ ਲਿਆ ਸੀ। ਐਨਆਈਏ ਦੀ ਟੀਮ ਨੇ ਮੋਬਾਈਲ ਫ਼ੋਨ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।