ਐੱਨ ਜੀ ਟੀ ਨੇ 400 ਤੋਤਿਆਂ ਦੀ ਫਰੀਦਕੋਟ ‘ਚ ਮੌਤ ਬਾਰੇ ਦਿੱਤੇ ਜਾਂਚ ਦੇ ਹੁਕਮ

0
3925

ਜਲੰਧਰ (ਨਰਿੰਦਰ ਕੁਮਾਰ ਚੂਹੜ) | ਅੱਜ ਤੋਂ ਕਰੀਬ ਮਹੀਨਾ ਪਹਿਲਾਂ ਫਰੀਦਕੋਟ ਸ਼ਹਿਰ ਵਿੱਚ 400 ਤੋਤਿਆਂ ਦੀ ਅਚਾਨਕ ਮੌਤ ਦੇ ਮਾਮਲੇ ‘ਚ ਐਨ ਜੀ ਟੀ ਦੇ ਹੁਕਮ ਆਏ ਹਨ ।

ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਤੇ ਸਮਾਜ ਸੇਵੀ ਐਚ ਸੀ ਅਰੋੜਾ ਵੱਲੋਂ ਦਾਇਰ ਪਟੀਸ਼ਨ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਦੇ Chief Wild Life Warden ਨੂੰ ਕਿਸੇ Environment Expert ਦੀ ਸਹਾਇਤਾ ਨਾਲ ਜਾਂਚ ਕਰਨ ਲਈ ਨਿਰਦੇਸ਼ ਦਿੱਤੇ ਹਨ ।

ਜਾਣਕਾਰੀ ਦਿੰਦਿਆਂ ਪਟੀਸ਼ਨਰ ਨੇ ਦੱਸਿਆ ਕਿ ਆਏ ਹੁਕਮਾਂ ‘ਚ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਚੀਜ਼ ਦਾ ਪਤਾ ਲਗਾਉਣ ਕਿ ਇੰਨੀ ਜ਼ਿਆਦਾ ਗਿਣਤੀ ਵਿੱਚ ਤੋਤਿਆਂ ਦੀ ਮੌਤ ਕਿਨ੍ਹਾਂ ਕਾਰਨਾਂ ਕਰ ਕੇ ਹੋਈ ਹੈ ਅਤੇ ਜਾਂਚ ਮੁਕੰਮਲ ਹੋਣ ‘ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਵੀ ਚੁੱਕਣ।

ਦੱਸ ਦੇਈਏ ਕਿ ਇਸ ਘਟਨਾ ਨੇ ਪੰਛੀ ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਤੇ ਸ਼ੱਕ ਜ਼ਾਹਰ ਕੀਤਾ ਗਿਆ ਸੀ ਕਿ ਤੋਤਿਆਂ ਦੀ ਮੌਤ ਜ਼ਹਿਰੀਲੀ ਸਪਰੇ ਕਰਨ ਨਾਲ ਹੋਈ ਸੀ। ਦਾਇਰ ਕੀਤੀ ਹੋਈ ਪਟੀਸ਼ਨ ਤੇ ਆਏ ਹੁਕਮ ‘ਚ ਇਹ ਵੀ ਕਿਹਾ ਗਿਆ ਹੈ ਕਿ ਪੰਛੀਆਂ ਦੇ ਮਰਨ ਦੀਆਂ ਘਟਨਾਵਾਂ 2017 ਤੋਂ ਸਾਹਮਣੇ ਆ ਰਹੀਆਂ ਹਨ ।