ਨਵੀਂ ਦਿੱਲੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਕੀਤੀ ਨੂੰ 5 ਸਾਲ ਪੂਰੇ ਹੋ ਗਏ ਹਨ। 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ‘ਚ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਅੱਧੀ ਰਾਤ ਤੋਂ 500 ਤੇ 1000 ਦੇ ਨੋਟ ਬੰਦ ਕਰ ਦਿੱਤੇ ਗਏ ਸਨ।
ਨੋਟਬੰਦੀ ਤੋਂ ਬਾਅਦ ਸਰਕਾਰ ਵੱਲੋਂ 2000 ਰੁਪਏ ਦਾ ਨਵਾਂ ਨੋਟ ਜਾਰੀ ਕੀਤਾ ਗਿਆ, ਜਿਸ ਬਾਰੇ ਨਿਊਜ਼ ਰਿਪੋਰਟਰ ਸ਼ਵੇਤਾ ਸਿੰਘ ਨੇ ਕਿਹਾ ਸੀ ਕਿ ਇਸ ਨੋਟ ਵਿੱਚ ਇਕ ਚਿਪ ਲੱਗੀ ਹੋਈ ਹੈ।
ਸ਼ਵੇਤਾ ਸਿੰਘ ਦੀ ਇਹ ਵੀਡੀਓ ਫਿਰ ਹੋਈ Viral
ਵਾਇਰਲ ਵੀਡੀਓ ਚ ਸ਼ਵੇਤਾ ਸਿੰਘ ਕਹਿ ਰਹੇ ਹਨ ਕਿ ਜੇਕਰ ਇਕ ਥਾਂ ਬਹੁਤ ਸਾਰੇ ਨੋਟ ਇਕੱਠੇ ਕਰ ਲਏ ਜਾਣ ਤਾਂ ਕਾਨੂੰਨੀ ਤੌਰ ‘ਤੇ ਕਾਰਵਾਈ ਤਾਂ ਹੋਵੇਗੀ ਹੀ, ਨਾਲ ਹੀ ਇਨਕਮ ਟੈਕਸ ਵਿਭਾਗ ਕੋਲ ਵੀ ਇਸ ਦਾ ਸਿਗਨਲ ਜਾਏਗਾ ਕਿਉਂਕਿ ਇਹ ਸਿੱਧੇ ਸੈਟੇਲਾਈਟ ਨੂੰ ਸਿਗਨਲ ਟਰਾਂਸਮਿਟ ਕਰੇਗਾ ਤਾਂ ਕਿ ਉਸ ਪੈਸੇ ਨੂੰ ਕੱਢਿਆ ਜਾ ਸਕੇ।
ਵੀਡੀਓ ਮੁਤਾਬਕ- ਬੈਂਕਾਂ ‘ਚ 2000 ਦੇ ਨੋਟ ਰਹਿਣ ਨਾਲ ਸਿਗਨਲ ਦਾ ਕੋਈ ਮਤਲਬ ਨਹੀਂ ਹੋਵੇਗਾ ਪਰ ਜੇਕਰ ਇਹ ਨੋਟ 120 ਮੀਟਰ ਹੇਠਾਂ ਮਿੱਟੀ ‘ਚ ਵੀ ਦੱਬੇ ਹੋਣਗੇ ਤਾਂ ਵੀ ਪਤਾ ਲੱਗ ਜਾਵੇਗਾ ਕਿ ਇੰਨੇ ਦਿਨਾਂ ਤੋਂ ਇਥੇ ਪਏ ਹਨ।
ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ, ਕਮੈਂਟ ਕਰਕੇ ਦੱਸੋ
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ