ਲੁਧਿਆਣਾ | ਜ਼ਿਲੇ ਦੀ ਅਦਾਲਤ ‘ਚ ਹੋਏ ਬੰਬ ਬਲਾਸਟ ਦੇ ਮਾਮਲੇ ‘ਚ ਖੁਲਾਸਾ ਹੋਇਆ ਹੈ ਕਿ ਗਗਨਦੀਪ ਦੇ ਨਿੱਜੀ ਖਾਤੇ ‘ਚ 9 ਤੋਂ 12 ਦਸੰਬਰ ਤੱਕ 3 ਲੱਖ ਰੁਪਏ ਕਿਸ਼ਤਾਂ ‘ਚ ਜਮ੍ਹਾ ਕਰਵਾਏ ਗਏ ਸਨ।
ਇਸ ਗੱਲ ਦਾ ਖੁਲਾਸਾ ਗਗਨਦੀਪ ਦੇ ਖਾਤੇ ਦੀ ਜਾਂਚ ਦੌਰਾਨ ਹੋਇਆ। ਭਾਰਤ ਤੋਂ ਹੀ ਵੱਖ-ਵੱਖ ਥਾਵਾਂ ਤੋਂ ਪੈਸੇ ਜਮ੍ਹਾ ਕਰਵਾਏ ਗਏ ਹਨ। ਹੁਣ ਜਾਂਚ ਏਜੰਸੀਆਂ ਨੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਏਜੰਸੀਆਂ ਦੀ ਜਾਂਚ ਡੋਂਗਲ ਤੋਂ ਕੀਤੀਆਂ ਇੰਟਰਨੈੱਟ ਕਾਲਾਂ ਤੋਂ ਅੱਗੇ ਨਹੀਂ ਵਧ ਰਹੀ।
ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਗਗਨਦੀਪ ਨੂੰ ਕੋਈ ਫੰਡਿੰਗ ਹੋਈ ਤਾਂ ਉਹ ਕਿੱਥੋਂ ਆਈ। ਇਸ ਦੇ ਲਈ ਉਸ ਦੇ ਅਕਾਊਂਟ ਦੀ ਡਿਟੇਲ ਖੰਗਾਲੀ ਜਾ ਰਹੀ ਹੈ।