ਨਿਊ ਰਾਜਨਗਰ ਸੁਸਾਈਡ ਮਾਮਲਾ : ਪਤੀ ਦਾ ਕਬੂਲਨਾਮਾ… ਕਹਿਣ ਦੇ ਬਾਵਜੂਦ ਟਾਈਮ ‘ਤੇ ਖਾਣਾ ਨਹੀਂ ਬਣਾਉਂਦੀ ਸੀ, ਰੋਜ਼ ਹੁੰਦਾ ਸੀ ਝਗੜਾ

0
969

ਮਾਂ-ਬੇਟੇ ਦਾ ਅੰਤਿਮ ਸੰਸਕਾਰ, ਹਸਪਤਾਲ ‘ਚ ਬੇਟੀ ਦੀ ਹਾਲਤ ਗੰਭੀਰ

ਜਲੰਧਰ | ਨਿਊ ਰਾਜਨਗਰ ਦੀ ਗਲੀ ਨੰਬਰ 2 ਦੇ ਸੁਸਾਈਡ ਮਾਮਲੇ ‘ਚ ਰੇਖਾ ਦੇ ਪਤੀ ਟੇਲਰ ਮਾਸਟਰ ਦਲੀਪ ਕੁਮਾਰ ਨੂੰ ਕੋਰਟ ‘ਚ ਪੇਸ਼ ਕਰਕੇ ਪੁਲਿਸ ਨੇ ਇਕ ਦਿਨ ਦੇ ਰਿਮਾਂਡ ‘ਤੇ ਲਿਆ ਹੈ।

ਉਸ ਦੀ ਮਾਂ ਕਮਲਾ ਰਾਣੀ ਨੂੰ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ‘ਚ ਜੇਲ ਭੇਜ ਦਿੱਤਾ ਹੈ। ਪੁੱਛਗਿਛ ‘ਚ ਦਲੀਪ ਨੇ ਪੁਲਿਸ ਨੂੰ ਦੱਸਿਆ ਕਿ ਰੇਖਾ ਟਾਈਮ ‘ਤੇ ਖਾਣਾ ਨਹੀਂ ਬਣਾਉਂਦੀ ਸੀ। ਇਸ ਗੱਲ ਨੂੰ ਲੈ ਕੇ ਰੋਜ਼ਾਨਾ ਝਗੜਾ ਹੁੰਗਾ ਸੀ।

ਪੁਲਿਸ ਨੇ ਪੁੱਛਿਆ ਕਿ ਘਰ ‘ਚ 2 ਬੱਚੇ ਵੀ ਸਨ ਤਾਂ ਉਨ੍ਹਾਂ ਨੂੰ ਖਾਣਾ ਕੌਣ ਬਣਾ ਕੇ ਦਿੰਦਾ ਸੀ, ਜਿਸ ਦਾ ਦਲੀਪ ਕੋਲ ਕੋਈ ਜਵਾਬ ਨਹੀਂ ਸੀ। ਕੁੱਟਮਾਰ ਦੇ ਸਵਾਲ ‘ਤੇ ਦਲੀਪ ਕੁਝ ਨਹੀਂ ਦੱਸ ਰਿਹਾ।

ਉਧਰ, ਰੇਖਾ ਦੀ 10 ਸਾਲ ਦੀ ਬੇਟੀ ਮੰਨਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ 48 ਘੰਟੇ ਤੋਂ ਬਾਅਦ ਕੁਝ ਕਿਹਾ ਜਾ ਸਕਦਾ ਹੈ। ਪੁਲਿਸ ਨੇ ਘਰ ਦੀ ਜਾਂਚ ਕੀਤੀ ਤਾਂ ਕੋਈ ਸੁਸਾਈਡ ਨੋਟ ਜਾਂ ਜ਼ਹਿਰ ਨਹੀਂ ਮਿਲਿਆ।

ਹਸਪਤਾਲ ‘ਚੋਂ ਅਗਵਾ ਹੋਇਆ ਬੱਚਾ ਪੁਲਿਸ ਨੇ ਲੱਭਿਆ, 1 ਲੱਖ ‘ਚ ਮੁੰਡਾ ਵੇਚਤਾ ਸੀ ਜੋੜੇ ਨੂੰ 

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ