ਚੰਡੀਗੜ ਤੋਂ ਜੰਮੂ ਲਈ ਛੇਤੀ ਸ਼ੁਰੂ ਹੋਵੇਗੀ ਨਵੀਂ ਫਲਾਇਟ, ਹਫਤੇ ‘ਚ 6 ਦਿਨ ਭਰੇਗੀ ਉਡਾਨ

0
458

ਚੰਡੀਗੜ੍ਹ. ਏਅਰ ਇੰਡੀਆ ਕੰਪਨੀ ਵਲੋਂ ਜੰਮੂ ਤੇ ਚੰਡੀਗੜ੍ਹ ਵਿਚਕਾਰ ਨਵੀਂ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ। ਇਹ ਉਡਾਨ ਜੰਮੂ ਤੋਂ ਸਵੇਰੇ 9.10 ਵਜੇ ਉਡਾਨ ਭਰੇਗੀ ਤੇ 10.25 ਵਜੇ ਚੰਡੀਗੜ੍ਹ ਪੁੱਜੇਗੀ। ਇਸ ਤਰ੍ਹਾਂ ਚੰਡੀਗੜ੍ਹ ਤੋਂ ਇਹ ਫਲਾਈਟ ਸਵੇਰੇ 10.50 ਵਜੇ ਉਡਾਨ ਭਰੇਗੀ ਤੇ 12.05 ਵਜੇ ਜੰਮੂ-ਚੰਡੀਗੜ੍ਹ ਪਹੁੰਚੇਗੀ। ਦੱਸਣਯੋਗ ਹੈ ਕਿ ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਚੰਡੀਗੜ੍ਹ ਤੋਂ ਵੈਸ਼ਨੂੰ ਮਾਤਾ ਜਾਣ ਦੇ ਚਾਹਵਾਨ ਸ਼ਰਧਾਲੂ ਸਿਰਫ ਦੋ ਹੀ ਘੰਟਿਆਂ ਵਿਚ ਜੰਮੂ ਪਹੁੰਚ ਜਾਣਗੇ।

ਇਹ ਫਲਾਈਟ ਐਤਵਾਰ ਨੂੰ ਛੱਡ ਕੇ ਹਫ਼ਤੇ ਦੇ 6 ਦਿਨ ਇਸ ਰੂਟ ‘ਤੇ ਉਡਾਨ ਭਰੇਗੀ। ਅਧਿਕਾਰੀਆਂ ਦੇ ਮੁਤਾਬਿਕ ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਵੈਸ਼ਨੋ ਦੇਵੀ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ‘ਚ ਵਾਧਾ ਹੋਵੇਗਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।